‘ਪਦਮਾਵਤ’ ਲਈ ਅਮਿਤਾਭ ਬਚਨ ਨੇ ਭੇਜਿਆ ਰਣਵੀਰ ਨੂੰ ਲੈੱਟਰ , ਲਿਖੀ ਅਜਿਹੀ ਗੱਲ ...

‘ਪਦਮਾਵਤ’ ਲਈ ਅਮਿਤਾਭ ਬਚਨ ਨੇ ਭੇਜਿਆ ਰਣਵੀਰ ਨੂੰ ਲੈੱਟਰ , ਲਿਖੀ ਅਜਿਹੀ ਗੱਲ ...

ਮੁੰਬਈ — ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਪਦਮਾਵਤ' ਵਿਵਾਦਾਂ ਦੇ ਬਾਵਜੂਦ ਵੀ ਬਾਕਸ ਆਫਿਸ 'ਤੇ ਖੂਬ ਧਮਾਲਾਂ ਮਚਾ ਰਹੀ ਹੈ। ਫਿਲਮ 'ਚ ਅਲਾਓਦੀਨ ਖਿਲਜੀ ਦਾ ਕਿਰਦਾਰ ਨਿਭਾਅ ਰਹੇ ਰਣਵੀਰ ਸਿੰਘ ਦੀ ਅਦਾਕਾਰੀ ਨੂੰ ਕਾਫੀ ਪ੍ਰਸ਼ੰਸਾਂ ਕੀਤਾ ਜਾ ਰਿਹਾ ਹੈ। ਰਣਵੀਰ ਦੀ ਇਸ ਪਰਫਾਰਮੈਂਸ ਦੇ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੀਵਾਨੇ ਹੋ ਚੁੱਕੇ ਹਨ। ਰਣਵੀਰ ਨੂੰ ਬਿੱਗ ਬੀ ਵਲੋਂ ਬਹੁਤ ਹੀ ਪਿਆਰਾ ਸਰਪ੍ਰਾਈਜ਼ ਮਿਲਿਆ ਹੈ।

ਦਰਸਅਲ, ਬਿੱਗ ਬੀ ਨੇ ਰਣਵੀਰ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਘਰ ਫੁੱਲ ਤੇ ਇਕ ਲੈਟਰ ਭੇਜਿਆ, ਜਿਸਨੂੰ ਦੇਖ ਰਣਵੀਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਉਨ੍ਹਾਂ ਟਵਿਟਰ 'ਤੇ ਆਪਣੇ ਫੈਨਜ਼ ਨਾਲ ਇਸ ਖੁਸ਼ੀ ਨੂੰ ਸ਼ੇਅਰ ਕੀਤਾ ਤੇ ਨਾਲ ਹੀ ਕੈਪਸ਼ਨ 'ਚ ਲਿਖਿਆ- ਮੈਨੂੰ ਮੇਰਾ ਐਵਾਰਡ ਮਿਲ ਗਿਆ ਹੈ। ਅਮਿਤਾਭ ਬੱਚਨ ਵਲੋਂ ਮਿਲੇ ਇਸ ਤੋਹਫੇ ਨੂੰ ਸਵਿਕਾਰ ਕਰਦੇ ਹੋਏ ਰਣਵੀਰ ਨੇ ਕਿਹਾ, ''ਮੈਨੂੰ ਮੇਰਾ ਪਹਿਲਾ ਐਵਾਰਡ ਮਿਲ ਚੁੱਕਿਆ ਹੈ। ਮਿਸਟਰ ਬੱਚਨ ਵਲੋਂ ਮੈਨੂੰ ਇਕ ਲੈਟਰ ਮਿਲਿਆ, ਇਹ ਮੇਰੇ ਲਈ ਅਹਿਮੀਅਤ ਰੱਖਦਾ ਹੈ। ਇਸਨੂੰ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਮੈਂ ਉਨ੍ਹਾਂ ਨਾਲ ਕਾਫੀ ਜੁੜਿਆ ਹੋਇਆ ਮਹਿਸੂਸ ਕਰਦਾ ਹਾਂ, ਹਰ ਵਾਰ ਮੇਰੀ ਅਦਾਕਾਰੀ ਦੀ ਤਾਰੀਫ ਕਰਦੇ ਹੋਏ ਉਹ ਮੈਨੂੰ ਹੱਥ ਨਾਲ ਲਿਖ ਕੇ ਨੋਟਿਸ ਭੇਜਦੇ ਹਨ।

ਰਣਵੀਰ ਨੇ ਅੱਗੇ ਦੱਸਿਆ ਜਦੋਂ ਵੀ ਮੈਨੂੰ ਉਨ੍ਹਾਂ ਵਲੋਂ ਸਮਮਾਨ ਮਿਲਿਆ ਹੈ, ਮੈਂ ਉਸਨੂੰ ਫ੍ਰੇਮ ਕਰ ਲੈਂਦਾ ਹਾਂ। ਇਸ ਤੋਂ ਬਾਅਦ ਇਹ ਫ੍ਰੇਮ ਸਿੱਧਾ ਬੈਂਕ ਲਾਕਰ 'ਚ ਜਾਂਦਾ ਹੈ। ਮੈਂ ਉਸਨੂੰ ਘਰ 'ਚ ਨਹੀ ਰੱਖਦਾ, ਕਿਉਂਕਿ ਇਹ ਤੋਹਫਾ ਮੇਰੇ ਲਈ ਬਹੁਤ ਅਹਿਮੀਅਤ ਰੱਖਦਾ ਹੈ। ਮੇਰੀਆਂ ਟ੍ਰਾਫੀਆਂ ਘਰ ਹੀ ਪਈਆਂ ਹਨ ਪਰ ਉਨ੍ਹਾਂ ਵਲੋਂ ਲਿਖੇ ਲੈਟਰ ਮੈਂ ਬੈਂਕ 'ਚ ਰੱਖੇ ਹਨ।