ਸੰਜੇ ਲੀਲਾ ਭੰਸਾਲੀ ਨੂੰ ਮਿਲੀ ਵੱਡੀ ਰਾਹਤ, ਸੁਪਰੀਮ ਕੋਰਟ ਨੇ ‘ਪਦਮਾਵਤੀ’ ਨੂੰ ਦਿੱਤੀ ਹਰੀ ਝੰਡੀ

ਸੰਜੇ ਲੀਲਾ ਭੰਸਾਲੀ ਨੂੰ ਮਿਲੀ ਵੱਡੀ ਰਾਹਤ, ਸੁਪਰੀਮ ਕੋਰਟ ਨੇ ‘ਪਦਮਾਵਤੀ’ ਨੂੰ ਦਿੱਤੀ ਹਰੀ ਝੰਡੀ

ਮੁੰਬਈ : ਸੁਪਰੀਮ ਕੋਰਟ ਨੇ ਬਾਲੀਵੁੱਡ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ' ਦੇ ਰਿਲੀਜ਼ 'ਤੇ ਰੋਕ ਲਗਾਉਣ ਦੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਫਿਲਮ ਦਾ ਕਸ਼ਤਰੀਯ ਸਮਾਜ ਸ਼ੁਰੂ ਤੋਂ ਹੀ ਵਿਰੋਧ ਕਰ ਰਿਹਾ ਹੈ। ਪਟੀਸ਼ਨ ਖਾਰਿਜ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ, ''ਸੈਂਸਰ ਬੋਰਡ ਨੇ ਅਜੇ ਤੱਕ 'ਪਦਮਾਵਤੀ' ਨੂੰ ਪ੍ਰਮਾਣ ਪੱਤਰ ਜਾਰੀ ਨਹੀਂ ਕੀਤਾ ਹੈ, ਇਹ ਇਕ ਆਜ਼ਾਦ ਬਾਡੀ ਹੈ ਤੇ ਇਸ ਲਈ ਕੋਰਟ ਨੂੰ ਉਸ ਦੇ ਅਧਿਕਾਰ ਖੇਤਰ 'ਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ।''

ਜਾਣਕਾਰੀ ਮੁਤਾਬਕ ਫਿਲਮ ਦੇ ਵਿਰੋਧ 'ਚ ਭਾਜਪਾ ਨੇਤਾ ਤੇ ਸੰਸਦ ਸਾਕਸ਼ੀ ਮਹਾਰਾਜ ਨੇ ਵੀ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਇਤਿਹਾਸ ਨਾਲ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਸੀ ਕਿ ਜਿਸ ਤਰ੍ਹਾਂ 'ਪਦਮਾਵਤੀ', ਮਹਾਰਾਣੀ, ਮਾਂ, ਹਿੰਦੂ ਤੇ ਕਿਸਾਨਾਂ ਦਾ ਮਖੌਲ ਬਣਾਇਆ ਜਾ ਰਿਹਾ ਹੈ, ਸਰਕਾਰ ਤੇ ਪ੍ਰਸ਼ਾਸਣ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਗਲਤ ਹੋ ਰਿਹਾ ਹੈ ਤੇ ਫਿਲਮ 'ਪਦਮਾਵਤੀ' ਨੂੰ ਪੂਰੀ ਤਰ੍ਹਾਂ ਬੈਨ ਕੀਤਾ ਜਾਣਾ ਚਾਹੀਦਾ ਹੈ। ਇਸ ਫਿਲਮ ਦਾ    ਸਮਾਜ ਸ਼ੁਰੂ ਤੋਂ ਹੀ ਵਿਰੋਧ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਲਖਨਊ ਦੇ ਵਿਕਾਸਨਗਰ ਇਲਾਕਿਆਂ 'ਚ ਕਸ਼ਤਰੀਯ ਸਮਾਜ ਦੇ ਲੋਕਾਂ ਨੇ ਇਸ ਫਿਲਮ ਦਾ ਵਿਰੋਧ ਕਰਦੇ ਹੋਏ ਸੰਜੇ ਲੀਲਾ ਭੰਸਾਲੀ ਤੇ ਦੀਪਿਕਾ ਪਾਦੁਕੋਣ ਦਾ ਪੁਤਲਾ ਸਾੜ੍ਹਿਆ ਸੀ। ਫਿਲਮ 'ਤੇ ਆਰੋਪ ਹੈ ਕਿ ਇਸ 'ਚ ਇਤਿਹਾਸਿਕ ਤੱਥਾਂ ਨੂੰ ਤੋੜ-ਮੋੜ ਕੇ ਪੇਸ਼ ਕੀਤਾ ਹੈ। ਫਿਲਮ ਦਾ ਸਭ ਤੋਂ ਜ਼ਿਆਦਾ ਵਿਰੋਧ ਰਾਜਸਥਾਨ 'ਚ ਹੋ ਰਿਹਾ ਹੈ। ਸਾਕਸ਼ੀ ਨੇ ਇਸ ਮੁੱਦੇ 'ਤੇ ਕਿਹਾ ਕਿ ਫਿਲਮ ਇੰਡਸਟਰੀ ਨੂੰ ਮਾਣ ਤੇ ਕੌਮ ਤੋਂ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੇ ਸਿਰਫ ਪੈਸਾ ਚਾਹੀਦਾ ਹੈ। ਉਹ ਇਸ ਲਈ ਨੰਗੇ ਹੋਣ ਦੇ ਨਾਲ-ਨਾਲ ਕੁਝ ਵੀ ਕਰ ਸਕਦੇ ਹਨ।'