ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੂੰ ਮਿਲਿਆ ਇਕ ਹੋਰ ਸ਼ਾਨਦਾਰ ਖਿਤਾਬ , ਬਣੀ ’ ਏਸ਼ੀਆ ਦੀ ਸਭ ਤੋਂ ਸੈਕਸੀ ਔਰਤ’

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੂੰ ਮਿਲਿਆ ਇਕ ਹੋਰ ਸ਼ਾਨਦਾਰ ਖਿਤਾਬ , ਬਣੀ ’ ਏਸ਼ੀਆ ਦੀ ਸਭ ਤੋਂ ਸੈਕਸੀ ਔਰਤ’

ਲੰਡਨ : ਬਾਲੀਵੁੱਡ ਤੋਂ ਬਾਅਦ ਹਾਲੀਵੁੱਡ ਸਟਾਰ ਬਣ ਚੁੱਕੀ ਪ੍ਰਿਯੰਕਾ ਨੂੰ ਬ੍ਰਿਟੇਨ ਵਿਚ ਹੋਈ ਇਕ ਸਾਲਾਨਾ ਚੋਣ ਵਿਚ ਏਸ਼ੀਆ ਦੀ ਸਭ ਤੋਂ ਸੈਕਸੀ ਔਰਤ ਚੁਣਿਆ ਗਿਆ ਹੈ। ਲੰਡਨ ਦੀ ਵੀਕਲੀ ਅਖਬਾਰ 'ਈਸਟਰਨ ਆਈ' ਵੱਲੋਂ ਕਰਵਾਈ ਗਈ '50 ਸੈਕਸੀਏਟ ਏਸ਼ੀਅਨ ਵੂਮੈਨ' ਚੋਣ ਵਿਚ ਪ੍ਰਿਯੰਕਾ ਚੋਪੜਾ ਟਾਪ 'ਤੇ ਹੈ। ਪ੍ਰਿਯੰਕਾ ਨੇ ਰਿਕਾਰਡ ਬਣਾਉਂਦੇ ਹੋਏ 5ਵੀਂ ਵਾਰ ਇਹ ਟਾਈਟਲ ਹਾਸਲ ਕੀਤਾ ਹੈ। ਦੀਪਿਕਾ ਪਾਦੁਕੋਣ ਨੂੰ 2016 ਵਿਚ ਇਹ ਟਾਈਟਲ ਮਿਲਿਆ ਸੀ। ਪ੍ਰਿਯੰਕਾ ਨੇ ਇਸ ਆਨਲਾਈਨ ਚੋਣ ਵਿਚ ਉਸ ਲਈ ਵੋਟ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ  ਕੀਤਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਾਲੀਵੁੱਡ ਬਿਊਟੀ ਪ੍ਰਿਅੰਕਾ ਚੋਪੜਾ ਨੇ ਸਭ ਦਾ ਧਿਆਨ ਆਪਣੇ ਨਵੇਂ ਹੌਟ ਫੋਟੋਸ਼ੂਟ ਵੱਲ ਖਿੱਚਿਆ, ਜਿਹੜਾ ਇੰਟਰਨੈੱਟ 'ਤੇ ਅੱਗ ਵਾਂਗ ਫੈਲ ਰਿਹਾ ਹੈ।

ਆਪਣੀ ਹੌਟ ਫਿੱਗਰ ਦਿਖਾਉਂਦੀ ਪ੍ਰਿਅੰਕਾ ਇਸ ਫੋਟੋਸ਼ੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਪ੍ਰਿਅੰਕਾ ਚੋਪੜਾ ਦੇ ਫੈਨ ਪੇਜ ਵਲੋਂ ਅਪਲੋਡ ਕੀਤੀਆਂ ਗਈਆਂ ਹਨ। ਬਾਲੀਵੁੱਡ ਦੇ ਨਾਲ-ਨਾਲ ਪ੍ਰਿਅੰਕਾ ਚੋਪੜਾ ਆਪਣੇ ਅਮਰੀਕੀ ਟੀ. ਵੀ. ਸ਼ੋਅ 'ਕਵਾਂਟੀਕੋ' ਕਰਕੇ ਹਾਲੀਵੁੱਡ 'ਚ ਵੀ ਕਾਫੀ ਮਸ਼ਹੂਰ ਹੋ ਗਈ ਹੈ। ਇਹੀ ਨਹੀਂ ਉਹ ਇਸੇ ਸਾਲ ਰਿਲੀਜ਼ ਹੋਈ ਹਾਲੀਵੁੱਡ ਫਿਲਮ 'ਬੇਵਾਚ' 'ਚ ਵੀ ਕੰਮ ਕਰ ਚੁੱਕੀ ਹੈ।