ਪ੍ਰਿਅੰਕਾ ਚੋਪੜਾ ਨੇ ‘ਵੋਗ ਮੈਗਜ਼ੀਨ’ ਲਈ ਕਰਵਾਇਆ ਅਜੀਬ ਫੋਟੋਸ਼ੂਟ

ਪ੍ਰਿਅੰਕਾ ਚੋਪੜਾ ਨੇ ‘ਵੋਗ ਮੈਗਜ਼ੀਨ’ ਲਈ ਕਰਵਾਇਆ ਅਜੀਬ ਫੋਟੋਸ਼ੂਟ

ਮੁੰਬਈ— ਪ੍ਰਿਅੰਕਾ ਚੋਪੜਾ ਨੇ ਹਾਲ ਹੀ 'ਚ 'ਵੋਗ ਮੈਗਜ਼ੀਨ' ਲਈ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਹੁਣ ਪ੍ਰਿਅੰਕਾ ਨੇ 'ਪੇਪਰ ਮੈਗਜ਼ੀਨ' ਲਈ ਫੋਟੋਸ਼ੂਟ ਕਰਵਾਇਆ ਹੈ, ਜਿਹੜਾ ਸਟਾਈਲਿਸ਼ ਹੋਣ ਦੇ ਨਾਲ-ਨਾਲ ਕਾਫੀ ਵੱਖਰਾ ਵੀ ਹੈ।

ਪ੍ਰਿਅੰਕਾ ਦੇ ਇਸ ਫੋਟੋਸ਼ੂਟ ਦੀ ਖਾਸੀਅਤ ਉਸ ਦੇ ਵੱਖ-ਵੱਖ ਹੇਅਰ ਸਟਾਈਲਜ਼ ਤੇ ਮੇਕਅੱਪ ਹੈ। ਫੋਟੋਸ਼ੂਟ 'ਚ ਪ੍ਰਿਅੰਕਾ ਅਲੱਗ-ਅਲੱਗ ਰੰਗਾਂ ਦੀਆਂ ਚਮਕੀਲੀਆਂ ਡਰੈਸਿਜ਼ 'ਚ ਬੇਹੱਦ ਆਕਰਸ਼ਕ ਲੱਗ ਰਹੀ ਹੈ।

ਦੱਸਣਯੋਗ ਹੈ ਕਿ ਪ੍ਰਿਅੰਕਾ ਇਨ੍ਹੀਂ ਦਿਨੀਂ ਆਪਣੇ ਹਾਲੀਵੁੱਡ ਪ੍ਰਾਜੈਕਟਸ 'ਏ ਕਿਡ ਲਾਈਕ ਜੇਕ' ਤੇ 'ਇਜ਼ੰਟ ਇਟ ਰੋਮਾਂਟਿਕ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।

ਪ੍ਰਿਅੰਕਾ ਦੀ ਹਾਲੀਵੁੱਡ ਡੈਬਿਊ ਫਿਲਮ 'ਬੇਵਾਚ' ਨੂੰ ਫੈਨਜ਼ ਨੇ ਕਾਫੀ ਸਰਾਹਿਆ ਹੈ। ਉਹ 'ਕਵਾਂਟੀਕੋ' ਸੀਜ਼ਨ 3 ਦੀ ਸ਼ੂਟਿੰਗ ਵੀ ਸ਼ੁਰੂ ਕਰਨ ਵਾਲੀ ਹੈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਪ੍ਰਾਜੈਕਟਸ 'ਤੇ ਵੀ ਕੰਮ ਸ਼ੁਰੂ ਕਰਨ ਵਾਲੀ ਹੈ।​​​​​​​​​​​​​​