ਜੋਤਿਸ਼ ਨੇ ਕੀਤੀ ਰਣਬੀਰ ਕਪੂਰ ਦੇ ਵਿਆਹ ਦੀ ਭੱਵਿਖਵਾਣੀ,  ਇਸ ਮਹੀਨੇ ਵਜੰਗੀਆਂ ਸ਼ਹਿਨਾਈਆਂ

 ਜੋਤਿਸ਼ ਨੇ ਕੀਤੀ ਰਣਬੀਰ ਕਪੂਰ ਦੇ ਵਿਆਹ ਦੀ ਭੱਵਿਖਵਾਣੀ,  ਇਸ ਮਹੀਨੇ ਵਜੰਗੀਆਂ ਸ਼ਹਿਨਾਈਆਂ

ਜਲੰਧਰ— ਭਾਰਤੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਰਣਬੀਰ ਕਪੂਰ ਇਸ ਸਮੇਂ ਉਨ੍ਹਾਂ ਅਦਾਕਾਰਾਂ ਦੀ ਸੂਚੀ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਸਭ ਤੋਂ ਵੱਧ ਭੁਗਤਾਨ ਕੀਤਾ ਜਾ ਰਿਹਾ ਹੈ। ਉਹ 5 ਫਿਲਮ ਫੇਅਰ ਐਵਾਰਡ ਜਿੱਤ ਚੁੱਕੇ ਹਨ। ਰਣਬੀਰ ਰਾਜਕਪੂਰ ਦਾ ਪੋਤਰਾ ਅਤੇ ਰਿਸ਼ੀ ਤੇ ਨੀਤੂ ਕਪੂਰ ਦਾ ਬੇਟਾ ਹੈ। ਉਨ੍ਹਾਂ ਦੇ ਭਵਿੱਖ 'ਚ ਕੀ ਲੁਕਿਆ ਹੈ, ਇਸ ਸਬੰਧੀ ਜੋਤਸ਼ੀਆਂ ਦੀ ਰਾਏ ਇਸ ਤਰ੍ਹਾਂ ਹੈ :

ਜੋਤਿਸ਼ੀ ਸੰਜੇ ਚੌਧਰੀ ਨੇ ਕਿਹਾ ਕਿ ਰਣਬੀਰ ਕਪੂਰ ਦਾ ਜਨਮ 28 ਸਤੰਬਰ 1982 ਨੂੰ ਮੁੰਬਈ 'ਚ ਹੋਇਆ ਸੀ। ਉਹ ਫਿਲਮ ਜਗਤ 'ਚ 2007 'ਚ ਸੰਜੇ ਲੀਲਾ ਭੰਸਾਲੀ ਦੀ ਰੋਮਾਂਟਿਕ ਮੂਵੀ 'ਸਾਂਵਰੀਆ' ਨਾਲ ਆਏ ਸਨ ਪਰ ਇਹ ਫਿਲਮ ਫਲਾਪ ਹੋ ਗਈ ਸੀ। ਉਂਝ ਇਸ ਫਿਲਮ ਲਈ ਰਣਬੀਰ ਨੂੰ ਪਹਿਲਾ ਫਿਲਮ ਫੇਅਰ ਐਵਾਰਡ ਮਿਲਿਆ ਸੀ। ਰਣਬੀਰ ਦੇ ਸਮੇਂ 'ਚ ਤਰੁਟੀ ਹੋਣ ਕਾਰਨ ਜੈਮਿਨੀ ਢੰਗ ਨਾਲ ਅਨੁਮਾਨ ਲਾਉਣਾ ਵਧੀਆ ਹੋਵੇਗਾ।


ਰਣਬੀਰ ਨੇ ਆਪਣੇ ਕਰੀਅਰ ਦਾ ਸ਼ੁੱਭ ਆਰੰਭ ਜੈਮਿਨੀ ਪ੍ਰਣਾਲੀ ਦੀ ਧਨ ਦਸ਼ਾ 'ਚ ਕੀਤਾ ਜੋ ਸਤੰਬਰ 2007 ਤੋਂ ਸਤੰਬਰ 2017 ਤਕ ਚੱਲੀ। ਇਨ੍ਹਾਂ 10 ਸਾਲਾਂ ਦੌਰਾਨ ਮਿਲੇ-ਜੁਲੇ ਨਤੀਜੇ ਆਏ। 2009 'ਚ ਕੰਨਿਆ ਰਾਸ਼ੀ ਦੀ ਅੰਤਰਦਸ਼ਾ ਆਉਣ 'ਤੇ ਰਣਬੀਰ ਨੂੰ ਸਫਲਤਾ ਮਿਲਣੀ ਸ਼ੁਰੂ ਹੋਈ ਕਿਉਂਕਿ ਕੁੰਡਲੀ 'ਚ ਕੰਨਿਆ 'ਤੇ ਆਤਮਕਾਰਕ ਸ਼ਨੀ ਦੀ ਦ੍ਰਿਸ਼ਟੀ ਸੀ। 2011 'ਚ ਰਣਬੀਰ ਕਪੂਰ ਲਈ ਕਰਕ ਦੀ ਅੰਤਰਦਸ਼ਾ ਚੱਲੀ, ਜੋ ਉਨ੍ਹਾਂ ਦੀ ਕੁੰਡਲੀ 'ਚ ਆਤਮਕਾਰਕ ਗ੍ਰਹਿ ਹੈ। ਆਤਮ ਕਾਰਕ ਹਮੇਸ਼ਾ ਵਿਅਕਤੀ ਨੂੰ ਕਰੀਅਰ ਨੂੰ ਸਿਖਰਾਂ 'ਤੇ ਲਿਜਾਂਦਾ ਹੈ। ਇਸ ਸਮੇਂ ਦੌਰਾਨ ਰਣਬੀਰ ਨੇ 'ਰਾਕ ਸਟਾਰ' ਅਤੇ 'ਬਰਫੀ' ਫਿਲਮਾਂ ਲਈ ਬੈਸਟ ਐਕਟਰ ਐਵਾਰਡ ਜਿੱਤੇ।

ਇਸ ਸਮੇਂ ਰਣਬੀਰ ਲਈ ਬ੍ਰਿਸ਼ਚਕ ਰਾਸ਼ੀ ਦੀ ਦਸ਼ਾ ਚਲ ਰਹੀ ਹੈ, ਜੋ ਇਸ ਸਾਲ ਸਤੰਬਰ ਤਕ ਚੱਲੇਗੀ। ਮੰਗਲ ਜੋ ਬ੍ਰਿਸ਼ਚਕ ਦਾ ਮਾਲਕ ਹੈ, ਨੇ ਚੰਦਰਮਾ ਨਾਲ ਦ੍ਰਿਸ਼ਟੀ ਸਬੰਧ ਬਣਾਏ ਹੋਏ ਹਨ। ਚੰਦਰਮਾ ਆਤਮਕਾਰਕ ਗ੍ਰਹਿ ਹੈ। ਇਸ ਲਈ ਰਣਬੀਰ ਨੂੰ ਇਸ ਸਮੇਂ ਦੌਰਾਨ ਔਸਤ ਸਫਲਤਾ ਮਿਲੇਗੀ। ਇਸ ਸਾਲ ਸਤੰਬਰ ਤੋਂ ਬਾਅਦ ਉਨ੍ਹਾਂ ਲਈ ਤੁਲਾ ਰਾਸ਼ੀ ਦਾ ਸਮਾਂ ਸ਼ੁਰੂ ਹੋਵੇਗਾ, ਜੋ ਉਨ੍ਹਾਂ ਦੀ ਕੁੰਡਲੀ 'ਚ ਦਾਰਾਕਾਰਕ ਗ੍ਰਹਿ ਦੀ ਦਸ਼ਾ ਹੈ। ਇਸ ਦੌਰਾਨ ਰਣਬੀਰ ਦਾ ਵਿਆਹ ਹੋਣਾ ਅਟੱਲ ਹੈ। ਸ਼ੁੱਕਰ 'ਤੇ ਆਤਮਕਾਰਕ ਗ੍ਰਹਿ ਦੀ ਦ੍ਰਿਸ਼ਟੀ ਹੈ, ਇਸ ਲਈ 2018 ਦੇ ਅੰਤ 'ਚ ਉਨ੍ਹਾਂ ਦਾ ਵਿਆਹ ਹੋਵੇਗਾ ਅਤੇ ਨਾਲ ਹੀ ਉਨ੍ਹਾਂ ਦਾ ਫਿਲਮੀ ਕਰੀਅਰ ਨਵੀਆਂ ਸਿਖਰਾਂ ਛੂਹੇਗਾ।