‘ਸੰਦੀਪ ਔਰ ਪਿੰਕੀ...’ ‘ਚ ਪਰਿਣੀਤੀ ਦਾ ਫਰਸਟ ਲੁੱਕ ਹੋਇਆ ਰਿਲੀਜ਼, ਫਾਰਮਲ ਲੁੱਕ ‘ਚ ਦਿੱਖ ਰਹੀ ਬੇਹੱਦ ਖੂਬਸੂਰਤ

‘ਸੰਦੀਪ ਔਰ ਪਿੰਕੀ...’ ‘ਚ ਪਰਿਣੀਤੀ ਦਾ ਫਰਸਟ ਲੁੱਕ ਹੋਇਆ ਰਿਲੀਜ਼, ਫਾਰਮਲ ਲੁੱਕ ‘ਚ ਦਿੱਖ ਰਹੀ ਬੇਹੱਦ ਖੂਬਸੂਰਤ

ਮੁੰਬਈ : ਪਰਿਣੀਤੀ ਚੋਪੜਾ ਅਤੇ ਅਰਜੁਨ ਕਪੂਰ ਸਟਾਰਰ ਫਿਲਮ 'ਸੰਦੀਪ ਔਰ ਪਿੰਕੀ ਫਰਾਰ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਪਰਿਣੀਤੀ ਦਾ ਇਸ ਫਿਲਮ 'ਚ ਫਰਸਟ ਲੁੱਕ ਸਾਹਮਣੇ ਆਇਆ ਹੈ। ਇਸ ਤਸਵੀਰ 'ਚ ਪਰਿਣੀਤੀ ਫਾਰਮਲ ਲੁੱਕ 'ਚ ਦਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਅਰਜੁਨ ਕਪੂਰ ਦਾ ਫਰਸਟ ਲੁੱਕ ਰਿਲੀਜ਼ ਕੀਤਾ ਗਿਆ ਸੀ ਜਿਸ 'ਚ ਉਹ ਪੁਲਸ ਅਧਿਕਾਰੀ ਦੇ ਰੂਪ 'ਚ ਦਿਖਾਈ ਦੇ ਰਹੇ ਸਨ।

ਦੱਸਣਯੋਗ ਹੈ ਕਿ ਫਿਲਮ 'ਚ ਅਰਜੁਨ ਕਪੂਰ 30 ਸਾਲ ਦੇ ਹਰਿਆਣਵੀ ਪੁਲਸ ਅਧਿਕਾਰੀ ਦੀ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ ਦੇ ਟਾਈਟਲ ਤੋਂ ਫਿਲਮ ਦੀ ਥੀਮ ਤਾਂ ਸਾਫ ਜ਼ਾਹਿਰ ਹੋ ਰਹੀ ਹੈ। ਪਰਿਣੀਤੀ ਚੋਪੜਾ ਨਾਲ 'ਇਸ਼ਕਜਾਦੇ' 'ਚ ਬਾਲੀਵੁੱਡ ਕਰਨ ਵਾਲੇ ਅਰਜੁਨ ਕਪੂਰ ਨਾਲ ਉਨ੍ਹਾਂ ਦੀ ਇਹ ਦੂਜੀ ਫਿਲਮ ਹੈ। ਇਸ ਤੋਂ ਇਲਾਵਾ ਪਰਿਣੀਤੀ ਦੀ ਬੀਤੇ ਦਿਨੀਂ ਰਿਲੀਜ਼ ਹੋਈ ਫਿਲਮ 'ਗੋਲਮਾਲ ਅਗੇਨ' ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋ ਚੁੱਕੀ ਹੈ।