ਹੋਟਲ ਦੇ ਕੈਮਰੇ ‘ਚੋਂ ਇਤਰਾਜ਼ਯੋਗ ਹਾਲਤ ‘ਚ ਨੇਤਾ ਨਾਲ ਫੜ੍ਹੀ ਗਈ ਸੀ ਸਪਨਾ ਚੌਧਰੀ...........ਜਾਣੋ ਕੀ ਹੈ ਸੱਚ?

ਹੋਟਲ ਦੇ ਕੈਮਰੇ ‘ਚੋਂ ਇਤਰਾਜ਼ਯੋਗ ਹਾਲਤ ‘ਚ ਨੇਤਾ ਨਾਲ ਫੜ੍ਹੀ ਗਈ ਸੀ ਸਪਨਾ ਚੌਧਰੀ...........ਜਾਣੋ ਕੀ ਹੈ ਸੱਚ?

ਮੁੰਬਈ : ਹਰਿਆਣਵੀ ਮਸ਼ਹੂਰ ਡਾਂਸਰ ਤੇ 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਸਪਨਾ ਚੌਧਰੀ ਇੰਨੀ ਦਿਨੀਂ ਕਾਫੀ ਲਾਈਮਲਾਈਟ 'ਚ ਹੈ। ਉਸ ਨੇ ਜਦੋਂ ਤੋਂ 'ਬਿੱਗ ਬੌਸ 11' ਦੇ ਘਰ 'ਚ ਐਂਟਰੀ ਲਈ ਹੈ, ਉਦੋਂ ਤੋਂ ਹੀ ਉਹ ਕੰਟਰੋਵਰਸੀ 'ਚ ਫਸਦੀ ਹੀ ਜਾ ਰਹੀ ਹੈ। ਘਰ ਤੋਂ ਬਾਹਰ ਉਸ ਦੀ ਇਕ ਤਸਵੀਰ ਫਿਰ ਵਾਇਰਲ ਹੋ ਰਹੀ ਹੈ, ਜਿਸ ਦੇ ਆਧਾਰ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਹੋਟਲ 'ਚ ਕਿਸੇ ਨੇਤਾ ਨਾਲ ਫੜੀ ਗਈ ਸੀ।

ਇਸ ਤਸਵੀਰ ਦੇ ਆਧਾਰ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਪਨਾ ਚੌਧਰੀ ਨੂੰ ਇਕ ਨੇਤਾ ਨਾਲ ਇਤਰਾਜ਼ਯੋਗ ਹਾਲਤ 'ਚ ਹੋਟਲ 'ਚੋਂ ਗ੍ਰਿਫਤਾਰ ਕੀਤਾ ਗਿਆ ਸੀ ਪਰ ਸੱਚਾਈ ਇਹ ਹੈ ਕਿ ਇਹ ਤਸਵੀਰ ਕਿਸੇ ਪੁਲਸ ਰੇਡ ਦੀ ਨਹੀਂ ਹੈ ਸਗੋਂ ਸਪਨਾ ਦੇ ਇਕ ਸ਼ੋਅ ਦੀ ਹੈ। ਇਸ ਦਾ ਖੁਲਾਸਾ ਖੁਦ ਸਪਨਾ ਚੌਧਰੀ ਨੇ ਕੀਤਾ ਹੈ।

ਸਪਨਾ ਚੌਧਰੀ ਨੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਪੋਸਟ ਕਰਕੇ ਫੈਨਜ਼ ਨੂੰ ਦੱਸਿਆ ਹੈ ਕਿ ਤਸਵੀਰਾਂ ਫਤਿਹਾਬਾਦ 'ਚ ਮੇਰੇ ਸ਼ੋਅ ਦੌਰਾਨ ਦੀਆਂ ਹਨ। ਉਸ ਨੇ ਇਹ ਵੀ ਦੱਸਿਆ ਕਿ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਨ ਨਹੀਂ ਸਗੋਂ ਉਸ ਦੀ ਸੁਰੱਖਿਆ ਲਈ ਪੁੱਜੀ ਸੀ।