ਰਾਜਕੁਮਾਰ ਰਾਓ ਦੀ ਫਿਲਮ ‘ਸ਼ਾਦੀ ਮੇਂ ਜ਼ਰੂਰ ਆਨਾ’ ਦਾ ਟਰੇਲਰ ਹੋਇਆ ਰਿਲੀਜ਼

ਰਾਜਕੁਮਾਰ ਰਾਓ ਦੀ ਫਿਲਮ ‘ਸ਼ਾਦੀ ਮੇਂ ਜ਼ਰੂਰ ਆਨਾ’ ਦਾ ਟਰੇਲਰ ਹੋਇਆ ਰਿਲੀਜ਼

ਮੁੰਬਈ : 'ਨਿਊਟਨ' ਦੀ ਸਫਲਤਾ ਤੋਂ ਬਾਅਦ ਅਭਿਨੇਤਾ ਰਾਜਕੁਮਾਰ ਰਾਓ ਆਪਣੀ ਆਉਣ ਵਾਲੀ ਫਿਲਮ 'ਸ਼ਾਦੀ ਮੇਂ ਜ਼ਰੂਰ ਆਨਾ' 'ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ ਜਿਸਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ ਦੇਖਣ ਤੋਂ ਬਾਅਦ ਫਿਲਮ ਦੀ ਕਹਾਣੀ ਬਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਇਕ ਅਜਿਹੀ ਪ੍ਰੇਮ ਕਹਾਣੀ ਹੈ ਜਿਸ 'ਚ ਉਹ ਆਪਣੀ ਪ੍ਰੇਮਿਕਾ ਨੂੰ ਬਹੁਤ ਪਿਆਰ ਕਰਦਾ ਹੈ ਪਰ ਉਸਦੀ ਪ੍ਰੇਮਿਕਾ ਉਸਨੂੰ ਵਿਆਹ ਦੇ ਮੰਡਪ 'ਚ ਛੱਡ ਕੇ ਚੱਲੀ ਜਾਂਦੀ ਹੈ। ਜ਼ਿੰਦਗੀ ਦੇ ਇਕ ਮੋੜ 'ਤੇ ਇਨ੍ਹਾਂ ਦੋਵਾਂ ਦੀ ਮੁਲਾਕਾਤ ਇਕ ਵਾਰ ਫਿਰ ਤੋਂ ਹੁੰਦੀ ਹੈ ਅਤੇ ਫਿਰ ਸ਼ੁਰੂ ਹੁੰਦੀ ਹੈ ਬਦਲੇ ਦੀ ਕਹਾਣੀ।


ਦੱਸਣਯੋਗ ਹੈ ਕਿ 'ਸ਼ਾਦੀ ਮੇਂ ਜ਼ਰੂਰ ਆਨਾ' 'ਚ ਰਾਜਕੁਮਾਰ ਰਾਓ ਨਾਲ ਲੀਡ ਅਭਿਨੇਤਰੀ ਦੇ ਤੌਰ 'ਤੇ ਕ੍ਰਿਤੀ ਖਰਬੰਦਾ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ। ਫਿਲਮ ਦਾ ਨਿਰਦੇਸ਼ਨ ਰਤਨਾ ਸਿਨਹਾ ਕਰ ਰਹੇ ਹਨ। ਇਹ ਫਿਲਮ 10 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।