ਸ਼ਿਲਪਾ ਨੇ ਵਿਆਹ ਨੂੰ ਲੈ ਕੇ ਦਿੱਤਾ ਵੱਡਾ ਬਿਆਨ , ਕਿਹਾ  ‘ਸਿੰਗਲ ਹੀ ਚੰਗੀ ਹਾਂ’

ਸ਼ਿਲਪਾ ਨੇ ਵਿਆਹ ਨੂੰ ਲੈ ਕੇ ਦਿੱਤਾ ਵੱਡਾ ਬਿਆਨ , ਕਿਹਾ  ‘ਸਿੰਗਲ ਹੀ ਚੰਗੀ ਹਾਂ’

ਮੁੰਬਈ : 'ਬਿੱਗ ਬੌਸ' ਸੀਜ਼ਨ 11 ਦਾ ਖਿਤਾਬ ਜਿੱਤਣ ਤੋਂ ਬਾਅਦ ਸ਼ਿਲਪਾ ਸ਼ਿੰਦੇ ਇਨ੍ਹੀਂ ਦਿਨੀਂ ਸੁਰਖੀਆਂ 'ਚ ਛਾਈ ਹੋਈ ਹੈ। ਉਨ੍ਹਾਂ ਦੀ ਹਰ ਹਰਕਤ ਮੀਡੀਆ 'ਤੇ ਚਰਚਾ 'ਚ ਰਹਿੰਦੀ ਹੈ। 40 ਸਾਲ ਦੀ ਹੋ ਚੁੱਕੀ ਸ਼ਿਲਪਾ ਨੂੰ ਅਕਸਰ ਲੋਕ ਪੁੱਛਦੇ ਹਨ ਕਿ ਉਹ ਵਿਆਹ ਕਦੋਂ ਕਰੇਗੀ? ਇਸ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਉਸਦਾ ਵਿਆਹ ਦਾ ਕੋਈ ਇਰਾਦਾ ਨਹੀਂ ਹੈ।


ਜਾਣਕਾਰੀ ਮੁਤਾਬਕ ਉਨ੍ਹਾਂ ਕਿਹਾ, ''ਮੈਂ ਇਹ ਨਹੀਂ ਕਹਿ ਰਹੀ ਹਾਂ ਕਿ ਮੈਂ ਕਦੇ ਵਿਆਹ ਨਹੀਂ ਕਰਾਂਗੀ, ਮੈਨੂੰ ਨਹੀਂ ਪਤਾ ਭਵਿੱਖ 'ਚ ਮੇਰੇ ਲਈ ਕੀ ਲਿਖਿਆ ਹੈ? ਪਰ ਮੈਂ ਤੁਹਾਨੂੰ ਦੱਸ ਦਵਾਂ ਮੈਂ ਅਜੇ ਵਿਆਹ ਬਾਰੇ ਕੁਝ ਸੋਚਿਆ ਨਹੀਂ ਹੈ। ਮੈਨੂੰ ਸਿੰਗਲ ਰਹਿਣਾ ਬਹੁਤ ਵਧੀਆ ਲੱਗ ਰਿਹਾ ਹੈ। ਮੇਰੇ ਕੋਲ ਆਜ਼ਾਦੀ ਹੈ।

ਵਿਆਹ ਬਾਰੇ ਅੱਗੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ, ''ਮੈਨੂੰ ਲੱਗਦਾ ਹੈ ਕਿ ਵਿਆਹ ਬਹੁਤ ਵੱਡਾ ਫੈਸਲਾ ਹੈ। ਪਾਰਟਨਰ ਤੇ ਮੇਰੀ ਸੋਚ ਮਿਲਣੀ ਚਾਹੀਦੀ ਹੈ। ਸਾਡੇ ਲਾਈਫ ਸਟਾਈਲ ਨੂੰ ਨਜ਼ਰ 'ਚ ਰੱਖਦੇ ਹੋਏ, ਉਹ ਹੋਣਾ ਬਹੁਤ ਮੁਸ਼ਕਿਲ ਹੈ। ਇਸ ਤੋਂ ਇਲਾਵਾ ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕਿਸੇ ਪੁਰਸ਼ ਦੀ ਕੰਪਨੀ ਨੂੰ ਮਿਸ ਨਹੀਂ ਕਰਦੀ ਤਾਂ ਇਸ 'ਤੇ ਹੱਸਦੇ ਹੋਏ ਉਨ੍ਹਾਂ ਜਵਾਬ ਦਿੱਤਾ-ਨਹੀਂ, ਬਿਲਕੁਲ ਵੀ ਨਹੀਂ।