Shocking : ਸੰਸਕਾਰੀ ਨੂੰਹ ਦਿਵਿਆਂਕਾ ਨੇ ਪਤੀ ਨੂੰ ਮਾਰਿਆ ਥੱਪੜ , ਹਰਕਤ ਜਾਣ ਤੁਸੀਂ ਵੀ ਹੋ ਜਾਵੋਗੇ ਹੈਰਾਨ

Shocking : ਸੰਸਕਾਰੀ ਨੂੰਹ ਦਿਵਿਆਂਕਾ ਨੇ ਪਤੀ ਨੂੰ ਮਾਰਿਆ ਥੱਪੜ , ਹਰਕਤ ਜਾਣ ਤੁਸੀਂ ਵੀ ਹੋ ਜਾਵੋਗੇ ਹੈਰਾਨ

ਮੁੰਬਈ : ਟੀ. ਵੀ. ਦੇ ਸਭ ਤੋਂ ਕਿਊਟ ਕੱਪਲਜ਼ 'ਚੋਂ ਇਕ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਦਹੀਆ ਤੇ ਵਿਵੇਕ ਦਹੀਆ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਕ ਵੀਡੀਓ ਵਿਵੇਕ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਦਿਵਿਆਂਕਾ ਉਨ੍ਹਾਂ ਨੂੰ ਥੱਪੜ ਮਾਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਵਿਵੇਕ ਭੂਤ ਵਾਲਾ ਮਾਸਕ ਪਹਿਨ ਕੇ ਆਪਣੀ ਪਤਨੀ ਦਿਵਿਆਂਕਾ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਜਿਵੇਂ ਹੀ ਦਿਵਿਆਂਕਾ ਉਨ੍ਹਾਂ ਨੂੰ ਦੇਖਦੀ ਹੈ ਡਰ ਕਾਰਨ ਉਨ੍ਹਾਂ ਨੂੰ ਥੱਪੜ ਮਾਰ ਦਿੰਦੀ ਹੈ। ਵੀਡੀਓ ਇੰਨੀ ਪਿਆਰੀ ਹੈ ਕਿ ਤੁਸੀਂ ਵੀ ਹੱਸੇ ਬਿਨਾਂ ਰਹਿ ਨਹੀਂ ਪਾਓਗੇ।

ਪਿਛਲੇ ਦਿਨੀਂ ਦਿਵਿਆਂਕਾ ਦੀ ਮੌਤ ਦੀ ਫੇਕ ਖਬਰਾਂ ਆਈਆਂ ਸਨ, ਜਿਸ ਤੋਂ ਬਾਅਦ ਆਪਣੀ ਮੌਤ ਦੀ ਅਫਵਾਹ 'ਤੇ ਗੱਲ ਕਰਦੇ ਹੋਏ ਦਿਵਿਆਂਕਾ ਨੇ ਕਿਹਾ ਸੀ ਕਿ ਲੋਕ ਇਸ ਤਰ੍ਹਾਂ ਦੀ ਬੇਕਾਰ ਅਫਵਾਹਾਂ 'ਤੇ ਯਕੀਨ ਕਰ ਲੈਂਦੇ ਹਨ ਤੇ ਫਿਰ ਮੇਰੇ ਜਾਣਨ ਵਾਲਿਆਂ ਨੂੰ ਫੋਨ ਕਰ ਕੇ ਕਹਿੰਦੇ ਹਨ ਕਿ ਮੇਰਾ ਐਕਸੀਡੈਂਟ ਹੋ ਗਿਆ ਹੈ ਜਾਂ ਮੈਂ ਮਰ ਗਈ ਹਾਂ। ਮੈਂ ਆਪਣੇ ਪ੍ਰਸ਼ੰਸਕਾਂ ਦੇ ਕਾਲਜ਼ ਤੋਂ ਪਰੇਸ਼ਾਨ ਹੋ ਜਾਂਦੀ ਹਾਂ। ਇਸ ਲਈ ਮੈਨੂੰ ਸੋਸ਼ਲ ਮੀਡੀਆ 'ਤੇ ਇਹ ਗੱਲ ਕਰਨੀ ਪਈ ਕਿ ਲੋਕ ਇਸ ਤਰ੍ਹਾਂ ਦੀਆਂ ਗੱਲਾਂ 'ਤੇ ਯਕੀਨ ਨਾ ਕਰਨ।