ਸੋਨਾਕਸ਼ੀ ਸਿਨਹਾ ਕਰੇਗੀ ਪਿਤਾ ਨਾਲ ‘ਬੇਟੀ ਬਚਾਓ ਬੇਟੀ ਪੜ੍ਹਾਓ’ ਨੂੰ ਪ੍ਰਮੋਟ

ਸੋਨਾਕਸ਼ੀ ਸਿਨਹਾ ਕਰੇਗੀ ਪਿਤਾ ਨਾਲ ‘ਬੇਟੀ ਬਚਾਓ ਬੇਟੀ ਪੜ੍ਹਾਓ’ ਨੂੰ ਪ੍ਰਮੋਟ

ਮੁੰਬਈ : ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਆਪਣੇ ਪਿਤਾ ਸ਼ਤਰੂਘਨ ਸਿਨਹਾ ਨਾਲ 'ਬੇਟੀ ਬਚਾਓ ਬੇਟੀ ਪੜ੍ਹਾਓ' ਨੂੰ ਪ੍ਰਮੋਟ ਕਰਨ ਜਾ ਰਹੀ ਹੈ। ਸੋਨਾਕਸ਼ੀ ਅਤੇ ਉਸ ਦੇ ਪਿਤਾ ਸ਼ਤਰੂਘਨ 'ਬੇਟੀ ਬਚਾਓ ਬੇਟੀ ਪੜ੍ਹਾਓ' ਕੰਪੇਨ ਨੂੰ ਇਕ ਫਿਲਮ ਦੇ ਜ਼ਰੀਏ ਪ੍ਰਮੋਟ ਕਰਨ ਜਾ ਰਹੇ ਹਨ।

ਇਹ ਫਿਲਮ ਕੁਲ ਇਕ ਮਿੰਟ ਦੀ ਹੋਵੇਗੀ। ਇਸ ਫਿਲਮ ਦਾ ਨਾਂ 'ਮੌਕੇ ਕੇ ਪੰਖ' ਹੋਵੇਗਾ। ਇਸ ਨੂੰ ਸੋਨਾਕਸ਼ੀ ਦੇ ਭਰਾ ਕੁਸ਼ ਸਿਨਹਾ ਨਿਰਦੇਸ਼ਿਤ ਕਰਨਗੇ। ਇਹ ਫਿਲਮ ਸਰਕਾਰ ਦੀ ਕੰਪੇਨ 'ਬੇਟੀ ਬਚਾਓ ਬੇਟੀ ਪੜ੍ਹਾਓ' ਤੋਂ ਪ੍ਰੇਰਿਤ ਹੈ। ਇਸ ਫਿਲਮ 'ਚ ਸੋਨਾਕਸ਼ੀ ਤਿੰਨ ਰੂਪਾਂ (ਪੁਲਾੜ ਯਾਤਰੀ, ਬਾਕਸਰ ਅਤੇ ਵਕੀਲ) 'ਚ ਨਜ਼ਰ ਆਵੇਗੀ।

ਸ਼ਤਰੂਘਨ ਇਸ ਫਿਲਮ ਨੂੰ ਵਾਈਸ ਓਵਰ ਕਰਨਗੇ। ਕੁਸ਼ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਸ ਫਿਲਮ ਦੇ ਜ਼ਰੀਏ ਅਸੀਂ ਲੋਕਾਂ ਦੀ ਮਾਨਸਿਕਤਾ 'ਚ ਥੋੜ੍ਹਾ ਬਦਲਾਅ ਲਿਆ ਸਕਦੇ ਹਾਂ। ਇਸ ਨਾਲ ਲੋਕ ਸਾਰਿਆਂ ਨੂੰ ਇਕ ਨਜ਼ਰ ਨਾਲ ਦੇਖ ਸਕਣਗੇ ਅਤੇ ਸਾਰਿਆਂ ਨੂੰ ਬਰਾਬਰ ਮੌਕੇ ਮਿਲਣਗੇ।

ਮੈਂ ਆਪਣੀ ਭੈਣ ਅਤੇ ਆਪਣੇ ਪਾਪਾ ਨਾਲ ਕੰਮ ਕਰ ਰਿਹਾ ਹਾਂ ਅਤੇ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਉਨ੍ਹਾਂ ਦੇ ਟੈਲੇਂਟ ਨਾਲ ਨਿਆਂ ਕਰ ਸਕਾਂ। ਇਹ ਬੇਟੀਆਂ ਦੇ ਬਾਰੇ 'ਚ ਹੈ ਤੇ ਉਨ੍ਹਾਂ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ।