ਸ਼੍ਰੀਦੇਵੀ ਦੀ ਬੇਟੀ ਜਾਹਨਵੀ ਟ੍ਰਡਸ਼ੀਨਲ ਲੁੱਕ ‘ਚ ਆਈ ਨਜ਼ਰ , ਦੇਖੋ ਖੂਬਸੂਰਤ ਤਸਵੀਰ

 ਸ਼੍ਰੀਦੇਵੀ ਦੀ ਬੇਟੀ ਜਾਹਨਵੀ ਟ੍ਰਡਸ਼ੀਨਲ ਲੁੱਕ ‘ਚ ਆਈ ਨਜ਼ਰ , ਦੇਖੋ ਖੂਬਸੂਰਤ ਤਸਵੀਰ

ਮੁੰਬਈ :  ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਅਕਸਰ ਆਪਣੀਆਂ ਤਸਵੀਰਾਂ ਕਰਕੇ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਹਾਲ ਹੀ 'ਚ ਜਾਹਨਵੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਉਹ ਟ੍ਰਡਸ਼ੀਨਲ ਲੁੱਕ 'ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ।

ਦੱਸਣਯੋਗ ਹੈ ਕਿ ਜਾਹਨਵੀ ਜਲਦ ਹੀ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਹੈ। ਜਾਹਨਵੀ ਅਕਸਰ ਵੱਡੇ ਸਿਤਾਰਿਆਂ ਦੀ ਪਾਰਟੀ 'ਚ ਨਜ਼ਰ ਆਉਂਦੀ ਹੈ। ਜਾਹਨਵੀ ਬਾਲੀਵੁੱਡ ਡੈਬਿਊ ਨੂੰ ਲੈ ਕੇ ਸੁਰਖੀਆਂ 'ਚ ਹੈ ਪਰ ਇਸਨੂੰ ਲੈ ਕੇ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਬਾਲੀਵੁੱਡ ਡੈਬਿਊ ਨੂੰ ਲੈ ਕੇ ਅੱਜਕਲ ਜਾਹਨਵੀ ਆਪਣੀ ਫਿੱਟਨੈੱਸ 'ਤੇ ਵੀ ਬਹੁਤ ਧਿਆਨ ਦੇ ਰਹੀ ਹੈ।

ਬਾਲੀਵੁੱਡ 'ਚ ਜਾਹਨਵੀ ਕਪੂਰ ਦੀ ਅਜੇ ਐਂਟਰੀ ਹੋਣੀ ਬਾਕੀ ਹੈ ਪਰ ਅਜਿਹਾ ਲੱਗਦਾ ਹੈ ਕਿ ਉਹ ਪਹਿਲਾਂ ਤੋਂ ਹੀ ਸਟਾਰ ਐਲਾਨੀ ਜਾ ਚੁੱਕੀ ਹੈ। ਕਾਫੀ ਸਮੇਂ ਤੋਂ ਅਜਿਹੀਆਂ ਖਬਰਾਂ ਵੀ ਹਨ ਕਿ ਸ਼੍ਰੇਦੇਵੀ ਦੀ ਬੇਟੀ ਜਾਹਨਵੀ ਕਪੂਰ ਅਤੇ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟੜ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਅਜਿਹਾ ਇਸ ਲਈ ਵੀ ਕਿਹਾ ਜਾਂਦਾ ਹੈ ਕਿਉਂਕਿ ਪ੍ਰਿਯੰਕਾ ਚੋਪੜਾ ਦੀ ਪਹਿਲੀ ਹਾਲੀਵੁੱਡ ਫਿਲਮ 'ਬੇਵਾਚ' ਸਮੇਤ ਕਈ ਹੋਰ ਫਿਲਮਾਂ ਦੇਖਣ ਵੀ ਇਹ ਦੋਵੇਂ ਇਕੱਠੇ ਪਹੁੰਚੇ ਸਨ।