ਸੰਨੀ ਲਿਓਨ ਦਿੱਲੀ ‘ਚ ਮਨਾਵੇਗੀ ਲੋਹੜੀ

ਸੰਨੀ ਲਿਓਨ ਦਿੱਲੀ ‘ਚ ਮਨਾਵੇਗੀ ਲੋਹੜੀ

ਨਵੀਂ ਦਿੱਲੀ : ਬਾਲੀਵੁੱਡ ਦੀ ਆਈਟਮ ਗਰਲ ਸੰਨੀ ਲਿਓਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਉਨ੍ਹਾਂ ਦੀ ਜੋ ਚਾਹਤ ਬੈਂਗਲੁਰੂ 'ਚ ਪੂਰੀ ਨਹੀਂ ਹੋ ਸਕੀ ਸੀ, ਉਹ ਹੁਣ ਦਿੱਲੀ 'ਚ ਪੂਰੀ ਹੋਣ ਜਾ ਰਹੀ ਹੈ। ਸੰਨੀ ਲਿਓਨ ਨੇ ਬੈਂਗਲੁਰੂ 'ਚ ਪਰਫਾਰਮ ਕਰਨਾ ਸੀ ਪਰ ਵਿਰੋਧ ਕਾਰਨ ਸੰਨੀ ਲਿਓਨ ਨੇ ਉੱਥੇ ਸ਼ੋਅ ਨਹੀਂ ਕੀਤਾ, ਜਿਸ ਦਾ ਉਨ੍ਹਾਂ ਨੇ ਕਾਫੀ ਦੁੱਖ ਸੀ ਪਰ ਹੁਣ ਲੋਹੜੀ ਦੇ ਮੌਕੇ 'ਤੇ 13 ਜਨਵਰੀ ਨੂੰ ਉਹ ਦਿੱਲੀ 'ਚ ਸ਼ਾਨਦਾਰ ਪਰਫਾਰਮੈਂਸ ਦਿੰਦੀ ਨਜ਼ਰ ਆਵੇਗੀ। ਉਨ੍ਹਾਂ ਨਾਲ 'ਬੇਬੀ ਡਾਲ' ਫੇਮ ਗਾਇਕ ਕਨਿਕਾ ਕਪੂਰ ਵੀ ਹੋਵੇਗੀ। ਇਸ ਤਰ੍ਹਾਂ ਦੋਹਾਂ ਦਾ ਇਰਾਦਾ ਆਪਣੇ ਪ੍ਰਸ਼ੰਸਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਹੈ।

 ਸੰਨੀ ਲਿਓਨ ਉਂਝ ਵੀ ਆਪਣੇ ਸਟੇਜ ਸ਼ੋਅ ਕਾਰਨ ਕਾਫੀ ਚਰਚਾ 'ਚ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਦਿੱਲੀ 'ਚ ਆਪਣੇ ਦਰਸ਼ਕਾਂ ਨੂੰ ਐਂਟਰਟੇਨ ਕਰਨ ਦਾ ਫੈਸਲਾ ਕੀਤਾ ਹੈ। ਸੰਨੀ ਲਿਓਨ ਦਾ ਇਹ ਸ਼ੋਅ ਦਿੱਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ 'ਚ ਹੋਵੇਗਾ।