ਸੁਸ਼ਾਂਤ-ਜੈਕਲੀਨ ਦੀ ਫਿਲਮ ‘ਡਰਾਈਵ’ ਦੀ ਸ਼ੂਟਿੰਗ ਸ਼ੁਰੂ

 ਸੁਸ਼ਾਂਤ-ਜੈਕਲੀਨ ਦੀ ਫਿਲਮ ‘ਡਰਾਈਵ’ ਦੀ ਸ਼ੂਟਿੰਗ ਸ਼ੁਰੂ

ਮੁੰਬਈ :  ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਅਤੇ ਜੈਕਲੀਨ ਫਰਨਾਂਡੀਜ਼ ਨੇ ਆਪਣੀ ਆਉਣ ਵਾਲੀ ਫਿਲਮ 'ਡਰਾਈਵ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਜੈਕਲੀਨ ਨੇ ਬੀਤੀ ਰਾਤ ਸ਼ਨੀਵਾਰ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਟੀਮ ਨਾਲ ਮਸਤੀ ਕਰਦੀ ਦਿਖ ਰਹੀ ਹੈ। ਵੀਡੀਓ 'ਚ ਜੈਕਲੀਨ ਕਹਿ ਰਹੀ ਹੈ ਕਿ 'ਔਰ ਸ਼ੂਟਿੰਗ ਸ਼ੁਰੂ'।

ਦੱਸਣਯੋਗ ਹੈ ਕਿ 'ਡਰਾਈਵ' ਦਾ ਨਿਰਦੇਸ਼ਨ ਤਰੁਣ ਮਨਸੁਖਾਨੀ ਕਰ ਰਹੇ ਹਨ। ਉਨ੍ਹਾਂ ਸਾਲ 2008 'ਚ ਆਈ ਫਿਲਮ 'ਦੋਸਤਾਨਾ' ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਹ ਫਿਲਮ 2018 ਨੂੰ ਰਿਲੀਜ਼ ਹੋਵੇਗੀ। ਇਹ ਹੀਰੂ ਜੌਹਰ ਅਤੇ ਕਰਨ ਜੌਹਰ ਵਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਜੁੜਵਾ 2' 'ਚ ਜੈਕਲੀਨ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਫਿਲਮ ਬਾਕਸ ਆਫਿਸ 'ਤੇ 100 ਕਰੋੜ ਦਾ ਆਂਕੜਾ ਪਾਰ ਚੁੱਕੀ ਹੈ।