ਸਲਮਾਨ ਖਾਨ ਦੀ ਟਿਊਬਲਾਈਟ ਪਾਕ ’ ਹੋਵੇਗੀ ਰਿਲੀਜ਼

ਸਲਮਾਨ ਖਾਨ ਦੀ ਟਿਊਬਲਾਈਟ ਪਾਕ ’ ਹੋਵੇਗੀ ਰਿਲੀਜ਼

 


ਮੁੰਬਈ— ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਦੀ ਫਿਲਮ 'ਟਿਊਬਲਾਈਟ' ਫਲੋਰ 'ਤੇ ਜਾਣ ਲਈ ਤਿਆਰ ਹੈ। 25 ਜੂਨ 2017 ਨੂੰ ਫਿਲਮ 'ਰਿਲੀਜ਼ ਹੋਣ ਜਾ ਰਹੀ ਹੈ ਪਰ ਸਲਮਾਨ ਦੇ ਪਾਕਿਸਤਾਨੀ ਫੈਂਸ ਈਦ ਦੇ ਮੌਕੇ 'ਤੇ ਰਿਲੀਜ਼ ਹੋਣ ਵਾਲੀ ਉਨ੍ਹਾਂ ਦੀ ਫਿਲਮ 'ਟਿਊਬਲਾਈਟ' 'ਚ ਉਨ੍ਹਾਂ ਨੂੰ ਵੱਡੇ ਪਰਦੇ 'ਤੇ ਨਹੀਂ ਦੇਖ ਪਾਉਣਗੇ। ਅਸਲ 'ਚ ਬਾਲੀਵੁੱਡ ਸੁਪਰਸਟਾਰ ਸਲਮਾਨ ਦੀ ਫਿਲਮ 'ਟਿਊਬਲਾਈਟ' ਪਾਕਿਤਾਨ 'ਚ ਈਦ ਦੇ ਮੌਕੇ 'ਤੇ ਰਿਲੀਜ਼ ਨਹੀਂ ਹੋਵੇਗੀ। ਪਾਕਿ ਦੇ ਲੋਕਲ ਡਿਸਟੀਬਿਊਟਰਜ਼ ਦੇ ਕਦਮ ਸਲਮਾਨ ਦੀ ਫਿਲਮ ਰਿਲੀਜ਼ ਕਰਨ 'ਚ ਡਗਮਗਾ ਰਹੇ ਹਨ। ਸੂਤਰਾਂ ਮੁਤਾਬਕ ਪਾਕਿ ਨੇ ਸਲਮਾਨ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਇਸ ਕਾਰਨ ਇਹ ਡਰ ਬਣਿਆ ਹੋਇਆ ਹੈ ਕਿ ਇਸ ਨਾਲ ਪਾਕਿ 'ਚ ਸੇਮ ਡੇਟ ਰਿਲੀਜ਼ ਹੋਣ ਵਾਲੀਆਂ ਫਿਲਮਾਂ ਦੀ ਕਮਾਈ 'ਤੇ ਇਸ ਦਾ ਡੁੰਘਾ ਅਸਰ ਪਵੇਗਾ।

ਇੰਡੀਅਨ ਫਿਲਮ ਐਕਸਪਰਟ ਐਸੋਸੀਏਸ਼ਨ ਦੇ ਪ੍ਰੇਸੀਡੈਂਟ, ਹੀਰਾਚੰਦ ਦਾਂਡ ਮੁਤਾਬਕ ਪਾਕਿ ਦੇ ਡਿਸਟਰੀਬਿਊਟਰਜ਼ ਸੁਪਰਸਟਾਰ ਸਲਮਾਨ ਖਾਨ ਦੀਆਂ ਫਿਲਮਾਂ ਨੂੰ ਉੱਥੇ ਰਿਲੀਜ਼ ਕਰਨ 'ਚ ਪਰਹੇਜ਼ ਕਰ ਰਹੇ ਹਨ। ਇਸ ਦਾ ਕਾਰਨ ਹੈ ਕਿ ਪਾਕਿ 'ਚ ਵੀ ਉੱਥੋਂ ਦੀਆਂ 2 ਵੱਡੀਆਂ ਲੋਕਲ ਫਿਲਮਾਂ ਈਦ ਦੇ ਮੌਕੇ 'ਤੇ ਰਿਲੀਜ਼ ਹੋ ਰਹੀਆਂ ਹਨ। ਇਸ ਦੇ ਕਾਰਨ ਮੇਕਰਜ਼ ਕਿਸੇ ਵੀ ਤਰ੍ਹਾਂ ਦਾ ਕੋਈ ਕੰਪੀਟੀਸ਼ਨ ਨਹੀਂ ਚਾਹੁੰਦੇ। ਖਾਸ ਤੌਰ 'ਤੇ ਉਸ ਸਮੇਂ ਜਦੋਂ ਸੁਪਰਹਿੱਟ ਸਲਮਾਨ ਖਾਨ ਵਰਗੇ ਸੁਪਰਸਟਾਰ ਦੀਆਂ ਫਿਲਮ ਈਦ ਦੇ ਮੌਕੇ 'ਤੇ ਰਿਲੀਜ਼ ਹੋ ਰਹੀ ਹੋਵੇ। ਰਿਪੋਰਟ ਮੁਤਾਬਕ ਪਾਕਿ 'ਚ 2 ਫਿਲਮਾਂ 'ਯਲਗਾਰ' ਅਤੇ 'ਸ਼ੋਰਰਾਬਾ' ਰਿਲੀਜ਼ ਹੋਣ ਜਾ ਰਹੀਆਂ ਹਨ।


ਜਾਣਕਾਰੀ ਮੁਤਾਬਕ ਸਲਮਾਨ ਹਰ ਵਾਰ ਵਾਂਗ ਇਸ ਵਾਰ ਵੀ ਆਪਣੇ ਫੈਂਸ ਨੂੰ ਈਦ ਦੇ ਮੌਕੇ 'ਤੇ ਆਪਣੀ ਫਿਲਮ  ਰਿਲੀਜ਼ ਕਰ ਕੇ ਈਦ ਦਾ ਤੋਹਫਾ ਦੇਣ ਜਾ ਰਹੇ ਹਨ। ਉੱਥੇ ਦੂਜੇ ਪਾਸੇ ਉਨ੍ਹਾਂ ਦੇ ਪਾਕਿ ਪ੍ਰਸ਼ੰਸਕ ਤੱਕ ਉਨਾਂ ਦੀ ਫਿਲਮ ਪਹੁੰਚੇਗੀ ਜ਼ਰੂਰ ਪਰ ਉਹ ਈਦ ਤੋਂ ਬਾਅਦ ਹੀ ਸਲਮਾਨ ਨੂੰ ਵੱਡੇ ਪਰਦੇ 'ਤੇ ਫਿਲਮ 'ਟਿਊਬਲਾਈਟ' ਰਾਹੀ ਦੇਖ ਪਾਉਣਗੇ। ਇਸ ਫਿਲਮ ਦੇ ਟਾਈਟਲ ਨੂੰ ਲੈ ਕੇ ਲੋਕਾਂ 'ਚ ਖਾਸ ਉਤਸ਼ਾਹ ਦੇਖਿਆ ਗਿਆ ਸੀ। ਇਸ ਤੋਂ ਬਾਅਦ ਸਲਮਾਨ ਖਾਨ ਅਤੇ ਕਬੀਰ ਖਾਨ ਨੇ ਮਿਲ ਕੇ ਫਿਲਮ ਦੇ ਟਾਈਟਲ 'ਤੇ ਰੋਸ਼ਨੀ ਪਾਈ। ਸਲਮਾਨ ਅਤੇ ਕਬੀਰ ਨੇ ਇਕ ਵੀਡੀਓ ਜਾਰੀ ਕਰ ਕੇ ਦੱਸਿਆ ਕਿ ਫਿਲਮ ਦੇ ਅੰਦਰ ਕੀ ਹੈ। ਕਿਉਂ ਇਸ ਦਾ ਟਾਈਟਲ ਟਿਊਬਲਾਈਟ' ਪਿਆ। ਇਸ ਵੀਡੀਓ 'ਚ ਦੱਸਿਆ ਗਿਆ ਹੈ ਕਿ 'ਦੇਰ ਨਾਲ ਜਲਦੀ ਹੈ ਪਰ ਜਦੋਂ ਜਲਦੀ ਹੈ ਤਾਂ ਫੁੱਲ ਲਾਈ ਕਰ ਦਿੰਦੀ ਹੈ।''
ਵੀਡੀਓ 'ਚ ਕਿਹਾ ਜਾ ਰਿਹਾ ਹੈ ਕਿ 'ਜੋ ਸਲੋਹ ਹੈ, ਜੋ ਕਿਸੇ ਵੀ ਸਵਾਲ ਦਾ ਜਵਾਬ ਦੇਣ 'ਚ ਸਮਾਂ ਲਾਉਂਦਾ ਹੈ, ਜੋ ਇਕ ਜੋਕ ਨੂੰ ਸਮਝਣ 'ਚ ਸਮਾਂ ਲਾਉਂਦਾ ਹੈ ਅਤੇ ਸਭ ਤੋਂ ਆਖਿਰ 'ਚ ਹੱਸਦਾ ਹੈ।'' ਸਲਮਾਨ ਇਕ ਅਜਿਹੇ ਹੀ ਵਿਅਕਤੀ ਦੀ ਭੂਮਿਕਾ ਅਦਾ ਕਰ ਰਹੇ ਹਨ। ਇਸ ਦੌਰਾਨ ਸਲਮਾਨ ਨੇ ਇਹ ਵੀ ਦੱਸਿਆ ਕਿ ਇਸ ਫਿਲਮ ਦੇ ਇਕ ਸੀਨ 'ਚ ਉਹ ਬਿਨਾਂ ਗਲਿਸਰੀਨ ਅੱਖ 'ਚ ਪਾਏ ਸੱਚ 'ਚ ਰੋ ਪਏ ਸਨ।


Loading...