‘ਵੀਰੇ ਕੀ ਵੈਡਿੰਗ’ ਦਾ ਟ੍ਰੇਲਰ ਹੋਇਆ ਲਾਂਚ

‘ਵੀਰੇ ਕੀ ਵੈਡਿੰਗ’ ਦਾ ਟ੍ਰੇਲਰ ਹੋਇਆ ਲਾਂਚ

ਮੁੰਬਈ : ਪੁਲਕਿਤ ਸਮਰਾਟ ਸਟਾਰਰ 'ਵੀਰੇ ਕੀ ਵੈਡਿੰਗ' ਦਾ ਟ੍ਰੇਲਰ ਲਾਂਚ ਹੋ ਗਿਆ ਹੈ ਅਤੇ ਟ੍ਰੇਲਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ 'ਚ ਇੰਟਰਟੇਨਮੈਂਟ ਬਹੁਤ ਜ਼ਿਆਦਾ ਹੈ। ਫਿਲਮ 'ਚ ਪੁਲਕਿਤ ਤੋਂ ਇਲਾਵਾ ਜ਼ਿੰਮੀ ਸ਼ੇਰਗਿੱਲ ਅਤੇ ਕ੍ਰਿਤੀ ਖਰਬੰਦਾ ਹਨ। ਓਹ, ਤੁਸੀਂ ਇਹ ਤਾਂ ਨਹੀਂ ਸੋਚ ਰਹੇ ਹੋ ਕਿ ਅਸੀਂ ਕਰੀਨਾ ਕਪੂਰ, ਸਵਰਾ ਭਾਸਕਰ ਅਤੇ ਸੋਨਮ ਕਪੂਰ ਦਾ ਤਾਂ ਜ਼ਿਕਰ ਹੀ ਨਹੀਂ ਕੀਤਾ? ਪਹਿਲਾਂ ਤੁਹਾਡੀ ਕੰਫਿਊਜਨ ਦੂਰ ਕਰ ਦਈਏ ਕਿ ਪੁਲਕਿਤ ਸਮਰਾਟ ਦੀ ਇਹ ਫਿਲਮ 'ਵੀਰੇ ਕੀ ਵੈਡਿੰਗ' ਹੈ ਜੋ ਮਾਰਚ ਵਿਚ ਪਰਦੇ 'ਤੇ ਨਜ਼ਰ ਆਏਗੀ, ਜਦੋਂ ਕਿ ਕਰੀਨਾ ਕਪੂਰ ਦੀ ਫਿਲਮ 'ਵੀਰੇ ਕੀ ਵੈਡਿੰਗ' ਜੋ ਜੂਨ ਵਿਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਪੁਲਕਿਤ ਦੇ ਕਿਰਦਾਰ 'ਚ ਹੈ ਜੋ ਹੈ ਉਹ ਇਕ ਲੜਕੀ ਦੇ ਪਿੱਛੇ ਪਾਗਲ ਹੈ। ਉਹ ਐਕਸ਼ਨ ਕਰਦੇ ਹੋਏ ਵੀ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਡੋਲੋਂ-ਸ਼ੋਲਿਆਂ ਨੂੰ ਵੀ ਬਹੁਤ ਐਕਸਪੋਜ਼ ਕੀਤਾ ਗਿਆ ਹੈ। ਜ਼ਿੰਮੀ ਸ਼ੇਰਗਿੱਲ ਵੀਰ ਦੇ ਵੱਡੇ ਭਰਾ ਦੇ ਰੋਲ 'ਚ ਹਨ। ਉਹ ਵੀਰ ਨੂੰ ਸਮਝਉਂਦੇ ਹਨ ਕਿ ਲੜਕੀਆਂ ਪਿੱਛੇ ਜ਼ਿਆਦਾ ਨਹੀਂ ਭੱਜਣਾ ਚਾਹੀਦਾ, ਵਾਪਿਸ ਆਉਣਾ ਮੁਸ਼ਕਲ ਹੁੰਦਾ ਹੈ। ਉਹ ਦਮਦਾਰ ਡਾਇਲਾਗਸ ਅਤੇ ਸ਼ਾਇਰੀਆਂ ਬੋਲਦੇ ਨਜ਼ਰ ਆਉਂਦੇ ਹਨ।

ਵੀਰ ਦੀ ਲਵ ਇੰਟਰੈਸਟ ਮਤਲਬ ਕ੍ਰਿਤੀ ਖਰਬੰਦਾ ਵਿਆਹ ਲਈ ਮੰਨਣ ਨੂੰ ਤਿਆਰ ਹੀ ਨਹੀਂ ਹੈ। ਇਸ ਚੱਕਰ 'ਚ ਦੋਵਾਂ ਪਰਿਵਾਰਾਂ ਵਿਚ ਲੜਾਈਆਂ ਹੋਣ ਲੱਗਦੀਆਂ ਹਨ। ਕ੍ਰਿਤੀ ਇਸ ਤੋਂ ਪਹਿਲਾਂ ਰਾਜਕੁਮਾਰ ਰਾਵ ਨਾਲ ਵਿਆਹ 'ਚ ਜਰੂਰ 'ਆਣਾ' ਵਿਚ ਆਰਤੀ ਸ਼ੁੱਕਲਾ ਦੇ ਰੋਲ 'ਚ ਨਜ਼ਰ ਆਈ ਸੀ। ਟ੍ਰੇਲਰ ਵਿਚ ਦਮਦਾਰ ਡਾਇਲਾਗਸ, ਐਕਸ਼ਨ, ਪਾਰਟੀ ਸਾਂਗਸ ਮੌਜੂਦ ਹਨ।