ਰਿਤਿਕ-ਕੰਗਨਾ ਵਿਵਾਦ : ਯਾਮੀ ਨੇ ਦਿਤਾ ਰਿਤਿਕ ਦੇ ਹੱਕ ‘ਚ ਬਿਆਨ, ‘ਕਿਹਾ-ਜ਼ਰੂਰੀ ਨਹੀਂ ਆਦਮੀ ਦੋਸ਼ੀ ਹੋਵੇ’

 ਰਿਤਿਕ-ਕੰਗਨਾ ਵਿਵਾਦ : ਯਾਮੀ ਨੇ ਦਿਤਾ ਰਿਤਿਕ ਦੇ ਹੱਕ ‘ਚ ਬਿਆਨ, ‘ਕਿਹਾ-ਜ਼ਰੂਰੀ ਨਹੀਂ ਆਦਮੀ ਦੋਸ਼ੀ ਹੋਵੇ’

ਮੁੰਬਈ : ਕੰਗਨਾ ਰਣੌਤ ਅਤੇ ਰਿਤਿਕ ਰੋਸ਼ਨ ਵਿਚਕਾਰ ਵਿਵਾਦ 'ਤੇ ਕਈ ਬਾਲੀਵੁੱਡ ਸਟਾਰਜ਼ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਬੀਤੇ ਦਿਨ ਐਤਵਾਰ ਨੂੰ ਬਾਲੀਵੁੱਡ ਸਟਾਰ ਫਰਹਾਨ ਅਖਤਰ ਨੇ ਫੇਸਬੁੱਕ 'ਤੇ ਓਪਨ ਲੈਟਰ ਲਿਖ ਕੇ ਰਿਤਿਕ ਦਾ ਸਮਰਥਨ ਕੀਤਾ। ਉੱਥੇ ਹੀ ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਨੇ ਵੀ ਫੇਸਬੁੱਕ 'ਤੇ ਇਸ ਮਾਮਲੇ 'ਚ ਆਪਣੀ ਰਾਏੇ ਜ਼ਾਹਰ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਰਿਤਿਕ ਅਤੇ ਕੰਗਨਾ ਵਿਚਕਾਰ ਨੂੰ ਜੇਂਡਰ ਵਿਵਾਦ ਬਣਾ ਦਿੱਤਾ ਗਿਆ ਹੈ। ਬਿਨਾਂ ਦੋਸ਼ ਸਾਬਤ ਹੋਏ ਕਿਸੇ ਨੂੰ ਵੀ ਦੋਸ਼ੀ ਕਹਿਣਾ ਗਲਤ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਰੂਰੀ ਨਹੀਂ ਕੀ ਆਦਮੀ ਹੀ ਦੋਸ਼ੀ ਹੋਵੇ।

ਯਾਮੀ ਨੇ ਲਿਖਿਆ, ''ਮੈਂ ਆਮ ਤੌਰ 'ਤੇ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਨਹੀਂ ਰਹਿੰਦੀ ਹਾਂ ਪਰ ਅੱਜ ਮੈਂ ਅਜਿਹਾ ਕਰ ਰਹੀ ਹਾਂ ਕਿਉਂਕਿ ਇਕ ਮਹਿਲਾ ਦੇ ਤੌਰ 'ਤੇ ਜੋ ਮੈਂ ਦੇਖ ਰਹੀ ਹਾਂ, ਉਸ ਨਾਲ ਮੈਨੂੰ ਡਰ ਲੱਗ ਰਿਹਾ ਹੈ। ਇਹ ਮੁੱਦਾ ਇੰਡਸਟਰੀ ਦੇ ਦੋ ਵੱਡੇ ਸਿਤਾਰਿਆਂ ਨਾਲ ਜੁੜਿਆ ਹੈ। ਮੈਨੂੰ ਦੋਵਾਂ 'ਚੋਂ ਇਕ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ ਹੈ। ਹਾਲਾਕਿ ਮੈਂ ਇਹ ਪੋਸਟ ਇਕ ਸਹਿ-ਕਲਾਕਾਰ ਦੇ ਤੌਰ 'ਤੇ ਨਹੀਂ ਲਿਖ ਰਹੀ ਹਾਂ। ਮੈਂ ਇਕ ਮਹਿਲਾ ਹੋਣ ਦੇ ਨਾਤੇ, ਦੇਸ਼ ਦੀ ਨਾਗਰਿਕ ਹੋਣ ਦੇ ਨਾਤੇ ਲਿਖ ਰਹੀ ਹਾਂ।

ਮੈਨੂੰ ਕਾਨੂੰਨ ਦੀ ਜਾਣਕਾਰੀ ਨਹੀਂ ਹੈ। ਮੈਂ ਮੀਡੀਆ ਰਾਹੀ ਹੀ ਜਾਣਦੀ ਹਾਂ ਕਿ ਇਸ ਕੇਸ 'ਚ ਕੀ ਹੋਇਆ ਹੈ ਪਰ ਹੁਣ ਇਹ ਇਕ ਜੇਂਡਰ ਵਾਰ ਬਣ ਗਿਆ ਹੈ। ਇਸ 'ਚ ਆਦਮੀ ਨੂੰ ਹੀ ਗਲਤ ਕਰਾਰ ਦਿੱਤਾ ਜਾ ਰਿਹਾ ਹੈ। ਲੋਕਾਂ ਨੇ ਸੋਚ ਲਿਆ ਹੈ ਕਿ ਉਹ ਆਦਮੀ ਹੈ ਇਸ ਲਈ ਉਹ ਦੋਸ਼ੀ ਹੈ ਕਿਉਂਕਿ ਅਜਿਹਾ ਹਮੇਸ਼ਾ ਤੋਂ ਹੁੰਦਾ ਆਇਆ ਹੈ।

ਯਾਮੀ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਨੂੰ ਦੋਸ਼ੀ ਕਰਾਰ ਦੇਣ ਤੋਂ ਪਹਿਲਾਂ ਕਾਨੂੰਨ ਨੂੰ ਇਹ ਸਾਬਤ ਕਰਨਾ ਚਾਹੀਦਾ ਹੈ ਕਿ ਅਸਲ 'ਚ ਦੋਸ਼ੀ ਕੌਣ ਹੈ। ਉਨ੍ਹਾਂ ਲਿਖਿਆ, ''ਮੇਰਾ ਸਿਰਫ ਇਹ ਕਹਿਣਾ ਹੈ ਕਿ ਇਸਨੂੰ ਜੇਂਡਰ ਮੁੱਦਾ ਨਾ ਬਣਾਇਆ ਜਾਵੇ। ਇਸਨੂੰ ਦੋ ਲੋਕਾਂ ਦੇ ਵਿਚਕਾਰ ਦੀ ਲੜਾਈ ਹੀ ਸਮਝਿਆ ਜਾਵੇ। ਪਹਿਲਾਂ ਸਬੂਤਾਂ ਨੂੰ ਸਾਹਮਣੇ ਆਉਣ ਦਿਓ। ਉਦੋਂ ਤੱਕ ਆਪਣੀ ਸੋਚ-ਸਮਝ ਮੁਤਾਬਕ ਕਿਸੇ ਨੂੰ ਦੋਸ਼ੀ ਨਾ ਕਰਾਰ ਕਰੋ। ਤੁਹਾਨੂੰ ਦੱਸ ਦੇਈਏ ਕਿ ਯਾਮੀ ਗੌਤਮ ਰਿਤਿਕ ਨਾਲ ਇਸ ਸਾਲ ਰਿਲੀਜ਼ ਹੋਈ ਫਿਲਮ 'ਕਾਬਿਲ' 'ਚ ਨਜ਼ਰ ਆ ਚੁੱਕੀ ਹੈ।