ਮੁੰਬਈ : ਇਕ ਪਾਸੇ ਖੁਸ਼ੀ ਨੇ ਜਿੱਥੇ ਡੇਨਿਮ ਵਨ ਪੀਸ ਪਹਿਨ ਰੱਖਿਆ ਹੈ, ਉੱਥੇ ਦੂਜੇ ਪਾਸੇ ਜਾਹਨਵੀ ਨੇ ਜੀਂਸ ਤੇ ਪੀਲਾ ਟਾਪ ਪਹਿਨ ਰੱਖਿਆ ਹੈ। ਦੋਵੇਂ ਭੈਣਾਂ ਆਪਣੀ ਇਕ ਸਹੇਲੀ ਨਾਲ ਮੁੰਬਈ ਦੇ ਮਸ਼ਹੂਰ ਓਲਿਵ ਬ੍ਰਾਂਚ ਰੈਸਟੋਰੈਂਟ 'ਚ ਹੈਂਗਆਊਟ ਕਰਨ ਪਹੁੰਚੀ।
ਇਸ ਦੌਰਾਨ ਮੀਡੀਆ ਫੋਟੋਗਰਾਫਰਜ਼ ਨੇ ਦੋਹਾਂ ਦੀਆਂ ਤਸਵੀਰਾਂ ਕਲਿੱਕ ਕੀਤੀਆਂ। ਜਾਹਨਵੀ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਜ਼ਿਕਰਯੋਗ ਹੈ ਕਿ 19 ਸਾਲ ਦੀ ਜਾਹਨਵੀ ਕਪੂਰ ਅਕਸਰ ਹੀ ਵੱਡੇ ਸਿਤਾਰਿਆਂ ਦੇ ਸੈਲੀਬ੍ਰੇਸ਼ਨ 'ਚ ਨਜ਼ਰ ਆਉਂਦੀ ਹੈ।
ਜਾਹਨਵੀ ਬਾਲੀਵੁੱਡ ਡੈਬਿਊ ਨੂੰ ਲੈ ਕੇ ਸੁਰਖੀਆਂ 'ਚ ਹੈ ਪਰ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅਜਿਹਾ ਕਹਿੰਦੇ ਹਨ ਕਿ ਇਸ ਡੈਬਿਊ ਨੂੰ ਲੈ ਕੇ ਅੱਜਕਲ ਜਾਹਨਵੀ ਆਪਣੀ ਫਿੱਟਨੈੱਸ 'ਤੇ ਵੀ ਬਹੁਤ ਧਿਆਨ ਦੇ ਰਹੀ ਹੈ।
ਕਾਫੀ ਸਮੇਂ ਤੋਂ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਜਾਹਨਵੀ ਸ਼ਾਹਿਦ ਦੇ ਭਰਾ ਈਸ਼ਾਨ ਖੱਟਰ ਨੂੰ ਡੇਟ ਕਰ ਰਹੀ ਹੈ। ਅਜਿਹਾ ਇਸ ਲਈ ਵੀ ਕਿਹਾ ਜਾਂਦਾ ਹੈ ਕਿ ਕਿਉਂਕਿ ਪ੍ਰਿਯੰਕਾ ਚੋਪੜਾ ਦੀ ਪਹਿਲੀ ਹਾਲੀਵੁੱਡ ਫਿਲਮ ਸਮੇਤ ਕਈ ਫਿਲਮਾਂ ਨੂੰ ਦੇਖਣ ਲਈ ਇਹ ਦੋਵੇਂ ਇੱਕਠੇ ਪਹੁੰਚੇ ਸਨ।
ਇਸ ਤੋਂ ਇਲਾਵਾ ਦੋਵੇਂ ਕਈ ਸਮੇਂ ਤੋਂ ਲਗਾਤਾਰ ਇੱਕਠੇ ਸਪਾਟ ਵੀ ਕੀਤੇ ਜਾ ਰਹੇ ਹਨ। ਜਾਹਨਵੀ ਤੇ ਖੁਸ਼ੀ ਦੋਵੇਂ ਭੈਣਾਂ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਹਨ।