ਸ਼ਹਿਰ ਨੂੰ ਕੂੜਾ ਮੁਕਤ ਬਣਾਉਣ ਲਈ ਐੱਸ .ਐੱਲ.ਆਰ .ਐੱਮ. ਪ੍ਰੋਜੈਕਟ ਦੀ ਸ਼ੁਰੂਆਤ

ਸ਼ਹਿਰ ਨੂੰ ਕੂੜਾ ਮੁਕਤ ਬਣਾਉਣ ਲਈ ਐੱਸ .ਐੱਲ.ਆਰ .ਐੱਮ. ਪ੍ਰੋਜੈਕਟ ਦੀ ਸ਼ੁਰੂਆਤ

ਮਲੋਟ - ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਅਮਨਪ੍ਰੀਤ ਸਿੰਘ ਭੱਟੀ ਅਤੇ ਐੱਸ. ਡੀ. ਐੱਮ. ਗੋਪਾਲ ਸਿੰਘ ਵਲੋਂ ਹਰੀ ਝੰਡੀ ਦੇ ਐੱਸ. ਐੱਲ. ਆਰ. ਐੱਮ. ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਅਮਨਪ੍ਰੀਤ ਸਿੰਘ ਭੱਟੀ ਨੇ ਦੱਸਿਆ ਕਿ ਵਿਧਾਇਕ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਵਲੋਂ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਕਈ ਉਪਰਾਲੇ ਕੀਤੇ ਜਾ ਰਹੇ ਸਨ, ਜਿਨ੍ਹਾਂ 'ਚੋਂ ਇਕ ਉਪਰਾਲਾ ਸ਼ਹਿਰ ਨੂੰ ਕੂੜਾ ਮੁਕਤ ਕਰਨਾ ਹੈ, ਜਿਸ ਸਬੰਧੀ ਵਿਧਾਇਕ ਅਜਾਇਬ ਸਿੰਘ ਭੱਟੀ ਨੇ ਡਿਪਟੀ ਕਮਿਸ਼ਨਰ ਐੱਮ. ਕੇ. ਅਰਾਵਿੰਦ ਅਤੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਡਾ. ਰਿਚਾ ਨਾਲ ਗੱਲਬਾਤ ਕਰਕੇ ਸ਼ਹਿਰ ਨੂੰ ਕੂੜਾ ਮੁਕਤ ਕਰਨ ਇਸ ਪ੍ਰੋਜੈਕਟ ਦੀ ਸ਼ਹਿਰ ਵਿਚ ਸ਼ੁਰੂਆਤ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਅਧੀਨ ਸ਼ਹਿਰ ਵਾਸੀਆਂ ਨੂੰ ਦੋ ਰੰਗਾਂ ਦੇ ਹਰਾ ਦੇ ਨੀਲਾ ਰੰਗ ਦੇ ਕੂੜੇਦਾਨ ਦਿੱਤੇ ਜਾਣਗੇ, ਜਿਸ 'ਚ ਸ਼ਹਿਰ ਵਾਸੀ ਹਰੇ ਕੂੜੇਦਾਨ ਵਿਚ ਸੱੁਕਾ ਕੂੜਾ ਅਤੇ ਨੀਲੇ ਕੂੜੇਦਾਨ 'ਚ ਗਿੱਲਾ ਕੂੜਾ ਪਾਉਣ ਤਾਂ ਜੋ ਸ਼ਹਿਰ ਦੀਆਂ ਗਲੀਆਂ ਮੁਹੱਲਿਆਂ ਅਤੇ ਘਰ ਵਿਚ ਕੂੜਾ ਕਰਕਟ ਨਾ ਫ਼ੈਲੇ ਅਤੇ ਸਾਡਾ ਸ਼ਹਿਰ ਸਾਫ਼-ਸੁਥਰਾ ਹੋ ਸਕੇ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਇਸ ਪ੍ਰੋਜੈਕਟ ਅਧੀਨ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿਚ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਸਾਡਾ ਸ਼ਹਿਰ ਸਾਫ਼ ਸੁਥਰਾ ਹੋ ਸਕੇ | ਇਸ ਮੌਕੇ ਐੱਸ. ਪੀ. ਇਕਬਾਲ ਸਿੰਘ, ਨਗਰ ਕੌਾਸਲ ਦੇ ਕਾਰਜਸਾਧਕ ਅਫ਼ਸਰ ਜਗਸੀਰ ਸਿੰਘ ਧਾਲੀਵਾਲ, ਮੁਨੀਸ਼ ਵਰਮਾ ਉਰਫ਼ ਮੀਨੂੰ ਭਾਂਡਾ, ਜੇ. ਈ. ਨਿਰਭੈਅ ਸਿੰਘ, ਬਲਕਾਰ ਸਿੰਘ ਔਲਖ, ਹਰਮੇਲ ਸਿੰਘ ਸੰਧੂ, ਜੰਗਬਾਜ਼ ਸ਼ਰਮਾ, ਕਾਂਗਰਸ ਬਲਾਕ ਪ੍ਰਧਾਨ ਨੱਥੂ ਰਾਮ ਗਾਂਧੀ, ਮੋਹਿਤ ਕੁਮਾਰ, ਪ੍ਰੋ. ਧੀਰਜ, ਰਾਮ ਗੋਂਦਾਰਾ, ਰਾਜੂ ਵਧਵਾ, ਸ਼ੁੱਭਦੀਪ ਸਿੰਘ ਬਿੱਟੂ, ਨਗਰ ਕੌਾਸਲ ਦੇ ਪ੍ਰਧਾਨ ਰਾਮ ਸਿੰਘ ਭੁੱਲਰ, ਪ੍ਰਦੀਪ ਧੂੜੀਆ, ਹੈਪੀ ਡਾਵਰ ਆਦਿ ਹਾਜ਼ਰ ਸਨ।