ਬਲੈਕ ਕੌਫੀ ਦੇ ਹਨ ਇਹ ਫਾਇਦੇ

ਬਲੈਕ ਕੌਫੀ ਦੇ ਹਨ ਇਹ ਫਾਇਦੇ

ਨਵੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਬਲੈਕ ਕੌਫੀ ਵਿਅਕਤੀ ਦੀਆਂ ਨਾੜੀਆਂ ਨੂੰ ਦਰੁਸਤ ਰੱਖਦੀ ਹੈ ਅਤੇ ਖੁਦਕੁਸ਼ੀ ਦੇ ਖਦਸ਼ੇ ਨੂੰ ਘੱਟ ਕਰਦੀ ਹੈ ਅਤੇ ਸ਼ੂਗਰ, ਕਈ ਕਿਸਮਾਂ ਦੇ ਕੈਂਸਰ, ਪਿੱਤੇ ਦੀ ਪੱਥਰੀ ਤੇ ਜਿਗਰ ਸੰਬੰਧੀ ਬੀਮਾਰੀਆਂ ਤੋਂ ਬਚਾਉਂਦੀ ਹੈ। ਖੋਜੀਆਂ ਅਨੁਸਾਰ 150 ਮਿ. ਲੀ. ਕੌਫੀ ਵਿਚ 60 ਮਿਲੀਗ੍ਰਾਮ ਕੈਫੀਨ ਹੁੰਦੀ ਹੈ। ਜੇ ਰੋਜ਼ਾਨਾ 300 ਮਿਲੀਗ੍ਰਾਮ ਕੈਫੀਨ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ।

ਇਸ ਦਾ ਮਤਲਬ ਇਹ ਹੈ ਕਿ ਤੁਸੀਂ ਪੂਰੇ ਦਿਨ ਵਿਚ 5 ਕੱਪ ਕੌਫੀ ਆਰਾਮ ਨਾਲ ਪੀ ਸਕਦੇ ਹੋ ਪਰ ਜੇ ਇਸ ਤੋਂ ਜ਼ਿਆਦਾ ਕੌਫੀ ਪੀਤੀ ਜਾਵੇ ਤਾਂ ਇਹ ਪੇਟ ਦੀ ਖਰਾਬੀ, ਦਿਲ ਦੀ ਜਲਨ ਤੇ ਉਨੀਂਦਰੇ ਦਾ ਕਾਰਨ ਬਣ ਸਕਦੀ ਹੈ। ਜ਼ਿਆਦਾ ਕੌਫੀ ਪੀਣ ਨਾਲ ਬਲੱਡ ਪ੍ਰੈਸ਼ਰ ਵੀ ਵਧ ਸਕਦਾ ਹੈ। ਇਸ ਲਈ ਇਸ ਨੂੰ ਘੱਟ ਮਾਤਰਾ ਵਿਚ ਹੀ ਪੀਓ।

ਕੁਝ ਲੋਕ ਮੰਨਦੇ ਹਨ ਕਿ ਕੌਫੀ ਨਾਲ ਬ੍ਰੈਸਟ ਕੈਂਸਰ, ਬੱਚੇਦਾਨੀ ਦਾ ਕੈਂਸਰ, ਗੁਰਦਿਆਂ ਦੀ ਖਰਾਬੀ ਆਦਿ ਬੀਮਾਰੀਆਂ ਹੁੰਦੀਆਂ ਹਨ ਪਰ ਵਿਗਿਆਨੀਆਂ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸ ਨਾਲ ਇਸ ਤੱਥ ਨੂੰ ਸਹੀ ਮੰਨਿਆ ਜਾ ਸਕੇ। ਇਸ ਤੋਂ ਉਲਟ ਵਿਗਿਆਨੀਆਂ ਨੂੰ ਇਹ ਸਬੂਤ ਜ਼ਰੂਰ ਮਿਲੇ ਹਨ ਕਿ ਕੌਫੀ ਆਦਮੀਆਂ ਨੂੰ ਵੱਡੀ ਆਂਦਰ ਅਤੇ ਛਾਤੀ ਦੇ ਕੈਂਸਰ ਤੋਂ ਬਚਾਉਂਦੀ ਹੈ। –