ਫਿਲਮ ‘ਰਾਂਝਾ ਰਿਫਿਊਜੀ’ ਦਾ ਟ੍ਰੇਲਰ ਯੂ-ਟਿਊਬ ‘ਤੇ ਪਾ ਰਿਹੈ ਧਮਾਲਾਂ

ਫਿਲਮ ‘ਰਾਂਝਾ ਰਿਫਿਊਜੀ’ ਦਾ ਟ੍ਰੇਲਰ ਯੂ-ਟਿਊਬ ‘ਤੇ ਪਾ ਰਿਹੈ ਧਮਾਲਾਂ

ਚੰਡੀਗੜ੍ਹ,8 ਅਕਤੂਬਰ – ਰੋਸ਼ਨ ਪ੍ਰਿੰਸ ਦੀ ਫਿਲਮ ‘ਰਾਂਝਾ ਰਿਫਿਊਜੀ’ ਦੇ ਟ੍ਰੇਲਰ ਨੂੰ ਯੂ-ਟਿਊਬ ‘ਤੇ ਕਾਫੀ ਸਰਾਹਿਆ ਜਾ ਰਿਹਾ ਹੈ। ਫਿਲਮ ਦੇ ਟ੍ਰੇਲਰ ਨੂੰ ਸਿਰਫ 24 ਘੰਟਿਆ ‘ਚ ਹੀ 20 ਲੱਖ ਤੋਂ ਵੱਧ ਲੋਕਾਂ ਵੱਲੋ ਦੇਖਿਆ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ। 26 ਅਕੂਤਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ‘ਚ ਰੋਸ਼ਨ ਪ੍ਰਿੰਸ ਵੱਖ-ਵੱਖ ਕਿਰਦਾਰਾ ‘ਚ ਨਜ਼ਰ ਆ ਰਹੇ ਹਨ। ਫਿਲਮ ਦੇ ਨਿਰਦੇਸ਼ਕ ਅਵਤਾਰ ਸਿੰਘ ਦੀ ਲਿਖੀ ਅਤੇ ਡਾਇਰੈਕਟ ਕੀਤੀ ‘ਰਾਂਝਾ ਰਿਫਿਉਜੀ’’ਚ ਰੌਸ਼ਨ ਪ੍ਰਿੰਸ ਨਾਲ ਕਰਮਜੀਤ ਅਨਮੋਲ, ਹਾਰਬੀ ਸੰਘਾ, ਮਲਕੀਤ ਰੌਣੀ ਅਤੇ ਸਾਂਨਵੀ ਧੀਮਾਨ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਫਿਲਮ ਟ੍ਰੇਲਰ ਮੁਤਾਬਿਕ ਕਾਮੇਡੀ ਅਤੇ ਪਰਿਵਾਰਕ ਡਰਾਮੇ ਦਾ ਸੁਮੇਲ ਹੈ। ਇਸ ਫਿਲਮ ‘ਚ ਰੌਸ਼ਨ ਪ੍ਰਿੰਸ ਜਿਥੇ ਰਾਂਝਾ ਨਾਂ ਦੇ ਨੌਜਵਾਨ ਦੇ ਰੂਪ ‘ਚ ਨਜ਼ਰ ਆ ਰਹੇ ਹੈ। ਫਿਲਮ ‘ਚ ਇਕ ਖੂਬਸੂਰਤ ਪ੍ਰੇਮ ਕਹਾਣੀ ਵੀ ਨਜ਼ਰ ਆ ਰਹੀ ਹੈ। ਜੇ.ਬੀ.ਮੂਵੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਟ੍ਰੇਲਰ ਦੇ ਆਖਿਰ ‘ਚ ਰੌਸ਼ਨ ਪ੍ਰਿੰਸ ਡਬਲ ਰੋਲ ‘ਚ ਵੀ ਦਿਖਾਈ ਦੇ ਰਹੇ ਹਨ ਪਰ ਇਹ ਡਬਲ ਰੋਲ ਫਿਲਮ ‘ਚ ਵੀ ਨਜ਼ਰ ਆਵੇਗਾ ਜਾਂ ਫਿਰ ਇਹ ਕੋਈ ਹੋਰ ਭੁਲੇਖਾ ਹੈ, ਇਸ ਬਾਰੇ ਸਸਪੈਂਸ ਛੱਡਿਆ ਗਿਆ ਹੈ। ਇਹ ਟ੍ਰੇਲਰ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰ ਰਿਹਾ ਹੈ। ਟ੍ਰੇਲਰ ਨੇ ਫਿਲਮ ਪ੍ਰਤੀ ਦਰਸ਼ਕਾਂ ਦਾ ਉਡੀਕ ਬੇਸਬਰੀ ‘ਚ ਬਦਲ ਦਿੱਤੀ ਹੈ।