ਤਨੁਸ਼੍ਰੀ ਦੀ ਸ਼ਿਕਾਇਤ ‘ਤੇ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਨਾਨਾ ਪਾਟੇਕਰ ਸਮੇਤ ਹੋਰਾਂ ਨੂੰ ਭੇਜਿਆ ਨੋਟਿਸ

ਤਨੁਸ਼੍ਰੀ ਦੀ ਸ਼ਿਕਾਇਤ ‘ਤੇ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਨਾਨਾ ਪਾਟੇਕਰ ਸਮੇਤ ਹੋਰਾਂ ਨੂੰ ਭੇਜਿਆ ਨੋਟਿਸ

ਮੁੰਬਈ - ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਵਲੋਂ ਅਦਾਕਾਰ ਨਾਨਾ ਪਾਟੇਕਰ 'ਤੇ ਲਾਏ ਦੋਸ਼ਾਂ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਇਸ ਸੰਬੰਧ 'ਚ ਨਾਨਾ ਪਾਟੇਕਰ, ਰਾਕੇਸ਼ ਸਾਰੰਗ, ਗਣੇਸ਼ ਅਚਾਰੀਆ ਅਤੇ ਹੋਰਾਂ ਨੂੰ ਨੋਟਿਸ ਭੇਜਿਆ ਹੈ ਅਤੇ 10 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਮਹਿਲਾ ਕਮਿਸ਼ਨ ਨੇ ਤਨੁਸ਼੍ਰੀ ਦੱਤਾ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਜਾਂਚ ਦੀ ਵੀ ਰਿਪੋਰਟ ਵੀ ਮੰਗੀ ਹੈ। ਉੱਥੇ ਹੀ ਤਨੁਸ਼੍ਰੀ ਨੂੰ ਕਮਿਸ਼ਨ ਦੇ ਦਫ਼ਤਰ 'ਚ ਆ ਕੇ ਬਿਆਨ ਦਰਜ ਕਰਾਉਣ ਲਈ ਕਿਹਾ ਗਿਆ ਹੈ।