ਟੇਸਟੀ ਅਤੇ ਸਪਾਇਸੀ ਮੈਗੀ ਸੈਂਡਵਿਚ

ਟੇਸਟੀ ਅਤੇ ਸਪਾਇਸੀ ਮੈਗੀ ਸੈਂਡਵਿਚ

ਨਵੀਂ ਦਿੱਲੀ— ਜੇ ਤੁਸੀਂ ਵੀ ਮੈਗੀ ਖਾਣ ਦੇ ਸ਼ੌਕੀਨ ਹੋ ਪਰ ਵਾਰ-ਵਾਰ ਉਹੀ ਬੋਰਿੰਗ ਤਰੀਕੇ ਨਾਲ ਮੈਗੀ ਖਾ ਕੇ ਬੋਰ ਹੋ ਗਏ ਹੋ ਤਾਂ ਇਸ ਵਾਰ ਤੁਸੀਂ ਘਰ 'ਚ ਮੈਗੀ ਸੈਂਡਵਿਚ ਬਣਾ ਸਕਦੇ ਹੋ। ਇਹ ਬਣਾਉਣ 'ਚ ਆਸਾਨ ਅਤੇ ਖਾਣ 'ਚ ਬੇਹੱਦ ਟੇਸਟੀ ਹੋਵੇਗਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...


ਸਮੱਗਰੀ
- 2 ਵੱਡੇ ਚੱਮਚ ਤੇਲ
- 1 ਵੱਡਾ ਚੱਮਚ ਜੀਰਾ
- 60 ਗ੍ਰਾਮ ਪਿਆਜ਼
- 1/4 ਚੱਮਚ ਹਲਦੀ
- 1/4 ਚੱਮਚ ਕਾਲੀ ਮਿਰਚ ਪਾਊਡਰ
- 60 ਗ੍ਰਾਮ ਸ਼ਿਮਲਾ ਮਿਰਚ
- 60 ਗ੍ਰਾਮ ਗਾਜਰ
- 350 ਮਿਲੀਲੀਟਰ ਪਾਣੀ
- 2 ਵੱਡੇ ਚੱਮਚ ਮੈਗੀ ਮਸਾਲਾ
- 120 ਗ੍ਰਾਮ ਮੈਗੀ
- 1/2 ਚੱਮਚ ਨਮਕ
- ਬ੍ਰਰੈੱਡ ਸਲਾਈਸ
- ਕੈਚੱਪ ਸਆਦ ਮੁਤਾਬਕ
- ਤੇਲ
ਬਣਾਉਣ ਦੀ ਵਿਧੀ
1. ਇਕ ਪੈਨ 'ਚ 2 ਵੱਡੇ ਚੱਮਚ ਤੇਲ ਪਾ ਕੇ ਗਰਮ ਕਰੋ। ਇਸ 'ਚ ਵੱਡਾ ਚੱਮਚ ਜੀਰਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
2. ਇਸ ਤੋਂ ਬਾਅਦ ਇਸ 'ਚ 60 ਗ੍ਰਾਮ ਪਿਆਜ਼ ਪਾ ਕੇ ਭੁੰਨ ਲਓ। ਬਾਅਦ 'ਚ ਹਲਦੀ, ਕਾਲੀ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ।
3. ਫਿਰ 60 ਗ੍ਰਾਮ ਸ਼ਿਮਲਾ ਮਿਰਚ, 60 ਗ੍ਰਾਮ ਗਾਜਰ ਪਾ ਕੇ ਮਿਕਸ ਕਰ ਲਓ। ਇਸ ਨੂੰ 3 ਤੋਂ 5 ਮਿੰਟ ਤੱਕ ਪਕਾਓ।
4. ਇਸ ਮਿਸ਼ਰਣ 'ਚ 350 ਮਿਲੀਲੀਟਰ ਪਾਣੀ , 2 ਵੱਡੇ ਚੱਮਚ ਮੈਗੀ ਮਸਾਲਾ ਪਾਉਣ ਦੇ ਬਾਅਦ 120 ਗ੍ਰਾਮ ਮੈਗੀ ਪਾ ਕੇ ਚੰਗੀ ਤਰ੍ਹਾਂ ਨਾਲ ਪਾ ਲਓ।
5. ਇਸ 'ਚ 1/2 ਚੱਮਚ ਨਮਕ ਮਿਲਾ ਕੇ ਇਕ ਸਾਈਡ ਰੱਖ ਦਿਓ।
6. ਇਕ ਬਰੈੱਡ ਸਲਾਈਸ ਲਓ ਅਤੇ ਉਸ 'ਤੇ ਥੋੜ੍ਹਾ ਕੈਚੱਪ ਲਗਾਓ। ਇਸ ਦੇ ਉੱਪਰ ਥੋੜ੍ਹੀ ਜਿਹੀ ਮੈਗੀ ਪਾ ਕੇ ਚੰਗੀ ਤਰ੍ਹਾਂ ਨਾਲ ਫੈਲਾਓ।
7. ਇਸ ਤੋਂ ਬਾਅਦ ਇਸ 'ਤੇ ਕਦੂਕਸ ਕੀਤਾ ਹੋਇਆ ਪਨੀਰ ਪਾ ਕੇ ਉੱਪਰੋਂ ਦੂਜੀ ਬਰੈੱਡ ਸਲਾਈਸ ਲਗਾ ਦਿਓ।
8. ਇਸ ਤੋਂ ਬਾਅਦ ਸੈਂਡਵਿਚ ਨੂੰ ਗ੍ਰਿਲਰ 'ਚ ਰੱਖ ਦਿਓ ਅਤੇ ਬਰੱਸ਼ ਦੀ ਮਦਦ ਨਾਲ ਤੇਲ ਲਗਾਓ।
9. ਫਿਰ ਇਸ ਨੂੰ ਸੁਨਿਹਰਾ ਭੂਰਾ ਹੋਣ ਤੱਕ ਟੋਸਟ ਕਰ ਲਓ। ਇਸ ਨੂੰ ਗ੍ਰਿਲਰ 'ਚੋਂ ਕੱਢ ਕੇ ਅੱਧਾ ਕੱਟ ਲਓ।
10. ਤੁਹਾਡਾ ਮੈਗੀ ਸੈਂਡਵਿਚ ਤਿਆਰ ਹੈ ਇਸ ਨੂੰ ਸਰਵ ਕਰੋ।