ਤਵਾ ਆਲੂ ਮਸਾਲਾ

ਤਵਾ ਆਲੂ ਮਸਾਲਾ

 


ਨਵੀਂ ਦਿੱਲੀ— ਆਲੂ ਨਾਲ ਬਣੀ ਸਬਜ਼ੀ ਨੂੰ ਲੋਕ ਬੜੇ ਚਾਅ ਨਾਲ ਖਾਂਦੇ ਹਨ। ਅੱਜ ਅਸੀਂ ਤੁਹਾਨੂੰ ਤਵਾ ਆਲੂ ਮਸਾਲਾ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਇਸ ਨੂੰ ਬਣਾਉਣਾ ਕਾਫੀ ਆਸਾਨ ਹੈ ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
- 1ਚਮਚ ਨਮਕ
- 1/4 ਚਮਚ ਹਲਦੀ
- 1/2 ਚਮਚ ਲਾਲ ਮਿਰਚ
- 1 ਚਮਚ ਧਨੀਆ ਪਾਊਡਰ
- 1/2 ਚਮਚ ਚਾਟ ਮਸਾਲਾ ਪਾਊਡਰ
- 2 ਚਮਚ ਤੇਲ
- 1/2 ਚਮਚ ਜੀਰਾ
- 70 ਗ੍ਰਾਮ ਪਿਆਜ
- 1/2 ਚਮਚ ਅਦਰਕ ਪੇਸਟ
-1/2 ਚਮਚ ਲਸਣ ਪੇਸਟ
-180 ਗ੍ਰਾਮ ਟਮਾਟਰ ਪਿਊਰੀ
- 1/2 ਚਮਚ ਗਰਮ ਮਸਾਲਾ ਪਾਊਡਰ
- 1/2 ਚਮਚ ਮੇਥੀ
- ਧਨੀਆਂ ਗਾਰਨਿਸ਼ ਕਰਨ ਦੇ ਲਈ
ਬਣਾਉਣ ਦੀ ਵਿਧੀ
1. ਇਕ ਕੜਾਈ 'ਚ 1 ਤੋਂ 1/2 ਚਮਚ ਤੇਲ ਗਰਮ ਕਰ ਲਓ। ਹੁਣ ਇਸ 'ਚ ਉਬਲੇ ਹੋਏ ਆਲੂ, ਨਮਕ, ਹਲਦੀ,ਲਾਲ ਮਿਰਚ ਪਾਊਡਰ, ਧਨੀਆ ਅਤੇ ਚਾਟ ਮਸਾਲਾ ਪਾ ਕੇ ਘੱਟ ਗੈਸ 'ਤੇ ਪਕਾਓ ਜਦੋਂ ਆਲੂ ਦਾ ਰੰਗ ਹਲਕਾ ਭੂਰਾ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ।
2. ਦੂਜੇ ਪੈਕ 'ਚ 2 ਚਮਚ ਤੇਲ ਪਾ ਕੇ ਗਰਮ ਕਰੋ। ਫਿਰ ਇਸ 'ਚ ਜੀਰਾ, ਪਿਆਜ, ਅਦਰਕ ਅਤੇ ਲਸਣ ਪਾ ਕੇ ਫ੍ਰਾਈ ਕਰ ਲਓ।
3. ਫਿਰ ਇਸ 'ਚ ਟਮਾਟਰ ਦੀ ਪਿਊਰੀ ਪਾ ਕੇ ਮਿਲਾਓ ਅਤੇ 2 ਮਿੰਟ ਦੇ ਲਈ ਪਕਾਓ। ਫਿਰ ਇਸ 'ਚ ਫ੍ਰਾਈ ਕੀਤੇ ਹੋਏ ਆਲੂ, ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ 4-5 ਮਿੰਟ ਦੇ ਲਈ ਘੱਟ ਗੈਸ 'ਤੇ ਪਕਾਓ।


Loading...