ਆਚਾਰੀ ਆਲੂ 

ਆਚਾਰੀ ਆਲੂ 


 
 

ਨਵੀਂ ਦਿੱਲੀ— ਆਲੂ ਦਾ ਭੁਜੀਆ, ਕਚੋਰੀ,ਸਬਜ਼ੀ ਅਤੇ ਚਿਪਸ ਦੇ ਬਾਰੇ ਤਾਂ ਤੁਸੀਂ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਇਸ ਦਾ ਆਚਾਰ ਖਾਦਾ ਹੈ। ਅੱਜ ਅਸੀਂ ਤੁਹਾਨੂੰ ਆਲੂ ਦਾ ਅਚਾਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਆਲੂ ਦਾ ਆਚਾਰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 4 ਮੀਡਿਅਮ ਸਾਈਜ਼ ਦੇ ਆਲੂ
- 2 ਛੋਟੇ ਚਮਚ ਰਾਈ ਪਾਊਡਰ 
- 1ਚਮਚ ਅੰਬਚੂਰ ਪਾਊਡਰ 
- ਅੱਧਾ ਛੋਟਾ ਚਮਚ ਹਲਦੀ ਪਾਊਡਰ 
- ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ
- 1 ਕਟੋਰੀ ਸਰੋਂ ਦਾ ਤੇਲ 
- ਸੁਆਦ ਮੁਤਾਬਕ ਨਮਕ
ਬਣਾਉਣ ਦੀ ਵਿਧੀ
- ਸਭ ਤੋਂ ਪਹਿਲਾਂ ਆਲੂਆਂ ਨੂੰ ਧੋ ਕੇ ਉਬਾਲ ਲਓ ਅਤੇ ਠੰਡਾ ਕਰ ਲਓ। 
- ਛਿਲਕਾ ਉਤਾਰ ਕੇ ਉਸ ਨੂੰ ਟੁੱਕੜਿਆਂ 'ਚ ਕੱਟ ਲਓ। 
- ਕੱਟੇ ਹੋਏ ਆਲੂਆਂ 'ਚ ਅੰਮਚੂਰ, ਹਲਦੀ, ਲਾਲ ਮਿਰਚ, ਰਾਈ ਅਤੇ ਨਮਕ ਮਿਲਾਓ।
- ਤੇਜ਼ ਗੈਸ 'ਤੇ ਇਕ ਪੈਨ 'ਚ ਤੇਲ ਗਰਮ ਕਰਕੇ ਉਸ ਨੂੰ ਬਾਅਦ 'ਚ ਠੰਡਾ ਹੋਣ ਲਈ ਰੱਖੋ ਅਤੇ ਗੈਸ ਬੰਦ ਕਰ ਦਿਓ।
- ਸਰੋਂ ਦੇ ਤੇਲ ਨੂੰ ਥੋੜ੍ਹਾ-ਥੋੜ੍ਹਾ ਕਰਕੇ ਆਲੂ 'ਚ ਪਾਉਂਦੇ ਜਾਓ ਅਤੇ ਚੰਗੀ ਤਰ੍ਹਾ ਮਿਲਾਓ। 
- ਆਲੂ ਦਾ ਆਚਾਰ ਤਿਆਰ ਹੈ ਇਸ ਨੂੰ ਬਰਨੀ 'ਚ ਪਾ ਕੇ ਰੱਖੋ। ਬਚਿਆ ਹੋਇਆ ਤੇਲ ਵੀ ਇਸ 'ਚ ਪਾ ਦਿਓ। 
- ਕੱਚ ਦੇ ਬਰਤਨ ਨੂੰ 2-3 ਦਿਨ ਤੱਕ ਧੁੱਪ 'ਚ ਰੱਖੋ। ਦਿਨ 'ਚ ਇਕ ਦੋ ਵਾਰ ਇਸ ਨੂੰ ਹਿਲਾਉਂਦੇ ਰਹੋ ਤਾਂ ਕਿ ਮਸਾਲੇ ਮਿਕਸ ਹੁੰਦੇ ਰਹਿਣ।
- ਆਲੂ ਦਾ ਇਹ ਆਚਾਰ ਦੋ ਤਿੰਨ ਦਿਨਾਂ ਬਾਅਦ ਖਾਣ ਦੇ ਲਾਇਕ ਹੋ ਜਾਂਦਾ ਹੈ। 
- ਇਸ ਨੂੰ ਤੁਸੀਂ 10-15 ਦਿਨਾਂ ਤੱਕ ਰੱਖ ਸਕਦੇ ਹੋ।