ਬਣਾਓ ਚੀਕੂ ਕੁਲਫੀ

ਬਣਾਓ ਚੀਕੂ ਕੁਲਫੀ

 

ਨਵੀਂ ਦਿੱਲੀ— ਗਰਮੀਆਂ 'ਚ ਕੁਲਫੀ ਤਾਂ ਸਾਰਿਆਂ ਨੂੰ ਹੀ ਪਸੰਦ ਹੁੰਦੀ ਹੈ। ਤੁਸੀਂ ਕਾਫੀ ਕਿਸਮਾਂ ਦੀਆਂ ਕੁਲਫੀਆਂ ਦਾ ਸੁਆਦ ਚਖਿਆ ਹੋਵੇਗਾ ਅੱਜ ਅਸੀਂ ਤੁਹਾਨੂੰ ਨਵੇਂ ਤਰੀਕੇ ਦੀ ਕੁਲਫੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਨਾਂ ਹੈ ਚੀਕੂ ਕੁਲਫੀ। ਜੇ ਤੁਸੀਂ ਵੀ ਕੁਲਫੀ ਖਾਣ ਦੇ ਸ਼ੋਕੀਨ ਹੋ ਤਾਂ ਹੁਣ ਇਸ ਨੂੰ ਘਰ 'ਚ ਹੀ ਬਣਾਓ ਤਾਜੇ ਫਲਾਂ ਦੀ ਮਿਠਾਸ ਦੇ ਨਾਲ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 2 ਚੀਕੂ(ਟੁਕੜਿਆਂ 'ਚ ਕੱਟੇ ਹੋਏ)
- 2 ਚੀਕੂ ਦੀ ਪੇਸਟ
- 1 ਲੀਟਰ ਕਰੀਮ ਵਾਲਾ ਦੁੱਧ
- 100 ਗ੍ਰਾਮ ਚੀਨੀ
- 10-12 ਕਾਜੂ ਬਾਰੀਕ ਕੱਟੇ ਹੋਏ
- ਇਕ ਵੱਡਾ ਚਮਚ ਪਿਸਤਾ ਬਾਰੀਕ ਕੱਟਿਆ ਹੋਇਆ
- 4 ਛੋਟੀ ਇਲਾਇਚੀ ਪੀਸੀ ਹੋਈ
- ਅੱਧਾ ਛੋਟਾ ਚਮਚ ਵਨਿਲਾ ਅਸੈਂਸ
- ਅੱਧਾ ਛੋਟਾ ਚਮਚ ਕੇਸਰ
ਬਣਾਉਣ ਦੀ ਵਿਧੀ
- ਘੱਟ ਗੈਸ 'ਤੇ ਇਕ ਭਾਰੇ ਤਲੇ ਵਾਲੇ ਬਰਤਨ 'ਚ ਦੁੱਧ ਉਬਾਲਣ ਲਈ ਰੱਖੋ। 
- ਦੁੱਧ 'ਚ ਪਹਿਲਾਂ ਉਬਾਲ ਆਉਂਦੇ ਹੀ ਗੈਸ ਘੱਟ ਕਰ ਦਿਓ ਅਤੇ ਗਾੜਾ ਹੋ ਜਾਣ ਤੱਕ ਹਿਲਾਉਂਦੇ ਰਹੋ।
- ਦੁੱਧ ਦੇ ਗਾੜਾ ਹੁੰਦੇ ਹੀ ਇਸ 'ਚ ਚੀਨੀ ਪਾਓ ਅਤੇ ਗੈਸ ਬੰਦ ਕਰਕੇ ਇਸ ਨੂੰ ਠੰਡਾ ਹੋਣ ਲਈ ਰੱਖੋ।
- ਠੰਡਾ ਹੋਣ ਤੋਂ ਬਾਅਦ ਦੁੱਧ 'ਚ ਵਨਿਲਾ ਅਸੈਂਸ, ਚੀਕੂ ਦਾ ਪੇਸਟ ਅਤੇ ਕੱਟੇ ਹੋਏ ਚੀਕੂ, ਇਲਾਇਚੀ, ਕੇਸਰ, ਪਿਸਤਾ ਅਤੇ ਕਾਜੂ ਪਾ ਕੇ ਚੰਗੀ ਤਰ੍ਹਾਂ ਮਿਲਾਓ।
- ਹੁਣ ਮਿਸ਼ਰਨ ਨੂੰ ਕੁਲਫੀ ਕੋਨ 'ਚ ਪਾ ਕੇ ਫਰਿੱਜ 'ਚ 6 ਤੋਂ 7 ਘੰਟੇ ਦੇ ਲਈ ਰੱਖੋ। 
- ਤਅ ਸਮੇਂ ਦੇ ਬਾਅਦ ਕੁਲਫੀ ਤਿਆਰ ਹੋ ਚੁੱਕੀ ਹੋਵੇਗੀ। 
- ਇਸ ਨੂੰ ਫਰਿੱਜ 'ਚੋਂ ਬਾਹਰ ਕੱਢੋ ਅਤੇ ਠੰਡਾ-ਠੰਡਾ ਸਰਵ ਕਰੋ।