ਇੰਝ ਬਣਾਓ Chilli Poppers

ਇੰਝ ਬਣਾਓ Chilli Poppers

ਨਵੀਂ ਦਿੱਲੀ— ਤੁਸੀਂ ਮਿਰਚ ਨਾਲ ਕਾਫੀ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਖਾਧੀਆਂ ਹੋਣਗੀਆਂ। ਅੱਜ ਅਸੀਂ ਤੁਹਾਨੂੰ ਭਰਵਾਂ ਮਿਰਚ ਪਕੋੜਾਂ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...


ਸਮੱਗਰੀ
- 200 ਗ੍ਰਾਮ ਹਰੀ ਮਿਰਚ
- ਮੋਜਰੇਲਾ ਚੀਜ਼
- 150 ਗ੍ਰਾਮ ਮੈਦਾ
- 1/2 ਚੱਮਚ ਨਮਕ
- ਐੱਗ ਵਾਸ਼
- ਬਰੈੱਡ ਕ੍ਰੰਬ
- ਤੇਲ


ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਹਰੀ ਮਿਰਚ ਲਓ ਅਤੇ ਉਸ ਨੂੰ ਵਿਚੋਂ ਕੱਟ ਲਓ ਅਤੇ ਸਾਰੇ ਬੀਜ ਬਾਹਰ ਕੱਢ ਲਓ।
2. ਫਿਰ ਇਸ ਨੂੰ 10-12 ਮਿੰਟ ਲਈ ਪਾਣੀ 'ਚ ਭਿਓਂ ਕੇ ਰੱਖ ਦਿਓ।
3. ਫਿਰ ਮੋਜਰੇਲਾ ਚੀਜ਼ ਲਓ ਅਤੇ ਇਸ ਨੂੰ ਮਿਰਚ ਦੇ ਵਿਚ ਮਿਸ਼ਰਣ ਦੀ ਤਰ੍ਹਾਂ ਭਰ ਦਿਓ।
4. ਇਸ ਤੋਂ ਬਾਅਦ ਮੈਦਾ ਲਓ ਅਤੇ ਉਸ 'ਚ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
5. ਫਿਰ ਐੱਗ ਵਾਸ਼ ਅਤੇ ਬਰੈੱਡ ਕ੍ਰੰਬ ਲਓ। ਫਿਰ ਮਿਰਚ ਨੂੰ ਐੱਗ ਵਾਸ਼, ਬਰੈੱਡ ਕ੍ਰੰਬ ਅਤੇ ਮੈਦੇ 'ਚ ਦੋ ਤਿੰਨ ਵਾਰ ਮਿਕਸ ਕਰਕੇ ਇਸ ਨੂੰ ਤੇਲ 'ਚ ਤਲ ਲਓ।
6. ਫਿਰ ਇਸ ਨੂੰ ਗਰਮਾ-ਗਰਮ ਸਰਵ ਕਰੋ।