ਇੰਝ ਬਣਾਓ ਟੇਸਟੀ ਵੈੱਜ ਕ੍ਰਿਸਪੀ ਰੈਸਿਪੀ

ਇੰਝ ਬਣਾਓ ਟੇਸਟੀ ਵੈੱਜ ਕ੍ਰਿਸਪੀ ਰੈਸਿਪੀ

 

ਨਵੀਂ ਦਿੱਲੀ— ਚਟਪਟਾ ਅਤੇ ਕ੍ਰਿਸਪੀ ਖਾਣਾ ਹਰ ਕਿਸੇ ਨੂੰ ਪਸੰੰਦ ਆਉਂਦਾ ਹੈ। ਸਨੈਕਸ ਵਿਚ ਜੇ ਤੁਸੀਂ ਹੈਲਦੀ ਖਾਣਾ ਚਾਹੁੰਦੇ ਹੋ ਤਾਂ ਵੈਜ ਕ੍ਰਿਸਪੀ ਸਭ ਤੋਂ ਬੈਸਟ ਡਿਸ਼ਿਜ਼ 'ਚੋਂ ਇਕ ਹੈ। ਇਸ ਨੂੰ ਬੱਚੇ ਅਤੇ ਵੱਡੇ ਦੋਵੇਂ ਹੀ ਬਹੁਤ ਮਜ਼ੇ ਨਾਲ ਖਾਂਦੇ ਹਨ। ਇਸ ਨੂੰ ਘਰ ਬਣਾਉਣਾ ਵੀ ਸੌਖਾ ਹੈ, ਚਲੋ ਅੱਜ ਅਸੀਂ ਤੁਹਾਨੂੰ ਇਸ ਦੀ ਰੈਸਿਪੀ ਸਿਖਾਉਂਦੇ ਹਾਂ।
ਸਮੱਗਰੀ
- ਪੌਣਾ ਕੱਪ-ਮੈਦਾ
- ਅੱਧਾ ਕੱਪ-ਕਾਰਨ ਫਲੋਰ
- ਅੱਧਾ ਟੀਸਪੂਨ-ਹਰੀ ਮਿਰਚ ਦਾ ਪੇਸਟ
- 1 ਟੀਸਪੂਨ-ਲਸਣ-ਅਦਰਕ ਦਾ ਪੇਸਟ
- 1 ਟੀਸਪੂਨ-ਸਿਰਕਾ
- ਨਮਕ ਸਵਾਦ ਮੁਤਾਬਕ
- ਪਾਣੀ ਲੋੜ ਮੁਤਾਬਕ
- ਵੈੱਜ ਲਈ
- 1 ਪੀਸ ਲਾਲ, ਹਰੀ ਸ਼ਿਮਲਾ ਮਿਰਚ
- 3-ਬੇਬੀ ਕਾਰਨ
- 5 ਪੀਸ-ਮਸ਼ਰੂਮ
- 1 ਕੱਪ-ਫੁੱਲ ਗੋਭੀ
- ਤਲਣ ਲਈ-ਤੇਲ
- ਸੌਸ ਲਈ
- 2 ਟੇਬਲਸਪੂਨ-ਤੇਲ
- 1 ਕੱਟੀ ਹੋਈ-ਹਰੀ ਮਿਰਚ
- 4 ਟੇਬਲਸਪੂਨ-ਹਰੇ ਪਿਆਜ਼
- 2 ਤੁਰੀਆਂ-ਲਸਣ
- 1 ਟੇਬਲਸਪੂਨ-ਚਿਲੀ ਸੌਸ
- 2 ਟੇਬਲਸਪੂਨ-ਟੋਮੈਟੋ ਸੌਸ
- 2 ਟੇਬਲਸਪੂਨ-ਸੋਇਆ ਸੌਸ
- ਨਮਕ ਸਵਾਦ ਮੁਤਾਬਕ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਪੈਨ ਵਿਚ ਮੈਦਾ, ਕਾਰਨ ਫਲੋਰ, ਹਰੀ ਮਿਰਚ, ਸਿਰਕਾ ਅਤੇ ਪਾਣੀ ਪਾ ਕੇ ਘੋਲ ਤਿਆਰ ਕਰੋ।
2. ਹੁਣ ਇਕ ਕੜਾਹੀ ਵਿਚ ਤਲਣ ਲਈ ਤੇਲ ਗਰਮ ਕਰੋ ਅਤੇ ਇਕ-ਇਕ ਕਰਕੇ ਪਹਿਲਾਂ ਤੋਂ ਕੱਟ ਕੇ ਰੱਖੀਆਂ ਹੋਈਆਂ ਸਬਜ਼ੀਆਂ ਨੂੰ ਤਿਆਰ ਘੋਲ ਵਿਚ ਪਾ ਕੇ ਡੀਪ ਫ੍ਰਾਈ ਕਰੋ।
3. ਸਬਜ਼ੀਆਂ ਦੇ ਕ੍ਰੰਚੀ ਹੋਣ 'ਤੇ ਇਨ੍ਹਾਂ ਨੂੰ ਕਿਚਨ ਟਾਵਲ 'ਤੇ ਕੱਢ ਕੇ ਰੱਖ ਲਓ ਤਾਂ ਕਿ ਵਾਧੂ ਤੇਲ ਨਿਕਲ ਜਾਵੇ।
4. ਇਕ ਪੈਨ ਵਿਚ 2 ਟੇਬਲਸਪੂਨ ਤੇਲ ਪਾ ਕਿ ਇਸ ਵਿਚ ਲਸਣ, ਹਰੀ ਮਿਰਚ, ਪਿਆਜ਼ ਪਾ ਕੇ 1 ਮਿੰਟ ਲਈ ਭੁੰਨੋ।
5. ਇਸ ਵਿਚ ਹੁਣ ਚਿਲੀ ਸੌਸ, ਟੋਮਾਟੋ ਸੌਸ, ਸੋਇਆ ਸੌਸ ਅਤੇ ਨਮਕ ਪਾ ਕੇ ਮਿਕਸ ਕਰੋ। ਇਸ ਵਿਚ ਹੁਣ ਡੀਪ ਫ੍ਰਾਈ ਕਰਕੇ ਰੱਖੀਆਂ ਹੋਈਆਂ ਸਬਜ਼ੀਆਂ ਅਤੇ ਹਰੇ ਪਿਆਜ਼ ਪਾ ਦਿਓ।
6. ਕ੍ਰਿਸਪੀ ਵੈਜ ਬਣ ਕੇ ਤਿਆਰ ਹੈ, ਇਸ ਨੂੰ ਸਰਵ ਕਰੋ।