ਵਜ਼ਨ ਘਟਾਉਣਾ ਹੈ ਤਾਂ ਜੀ ਭਰ ਕੇ ਖਾਓ ਆਪਣੀ ਪਸੰਦ ਦਾ ਖਾਣਾ !

ਵਜ਼ਨ ਘਟਾਉਣਾ ਹੈ ਤਾਂ ਜੀ ਭਰ ਕੇ ਖਾਓ ਆਪਣੀ ਪਸੰਦ ਦਾ ਖਾਣਾ !

ਹਿਊਸਟਨ: ਮੋਟੇ ਲੋਕ ਡਾਇਟਿੰਗ ਕਰਕੇ ਵੀ ਵਜ਼ਨ ਨਹੀਂ ਘਟਾ ਪਾਉਂਦੇ ਤੇ ਪਤਲੇ ਲੋਕ ਬਿਨਾ ਡਾਇਟਿੰਗ ਵੀ ਆਪਣੇ ਵਜ਼ਨ ਨੂੰ ਕੰਟਰੋਲ ਕਰ ਪਾਉਂਦੇ ਹਨ। ਸੰਭਵ ਹੈ ਕਿ ਮੋਟਾਪੇ ਤੋਂ ਪ੍ਰੇਸ਼ਾਨ ਲੋਕ ਕਿਸੇ ਗਲਤ ਤਰੀਕੇ ਦਾ ਇਸਤੇਮਾਲ ਕਰ ਰਹੇ ਹੋਣ।

ਅਮਰੀਕਾ ਦੀ ਬਾਇਲਰ ਯੂਨੀਵਰਸਿਟੀ ਦੀ ਮੇਰੇਡਿਥ ਡੇਵਿਡ ਨੇ ਦੱਸਿਆ, “ਸਾਡੀ ਖੋਜ ਮੁਤਾਬਕ ਆਪਣੇ ਪਸੰਦੀਦਾ ਭੋਜਨ ਨੂੰ ਤਿਆਗਣ ਦੀ ਥਾਂ ਆਪਣੀ ਪਸੰਦ ਦੇ ਸਿਹਤਮੰਦ ਭੋਜਨ ਨੂੰ ਅਪਨਾਉਣਾ ਚਾਹੀਦਾ ਹੈ।” ਡੇਵਿਡ ਦਾ ਕਹਿਣਾ ਹੈ ਕਿ, “ਖੋਜ ਨੂੰ ਆਪਣੀ ਪਸੰਦ ਦੇ ਭੋਜਨ ਤੋਂ ਰੋਕਣ ਵਾਲੇ ਲੋਕ ਆਪਣਾ ਵਜ਼ਨ ਘੱਟ ਕਰਨ ‘ਚ ਅਸਫਲ ਰਹਿ ਸਕਦੇ ਹਨ।”

ਇਸ ਲਈ ਜੇਕਰ ਉਹ ਆਪਣੀ ਪਸੰਦ ਦਾ ਸਿਹਤਮੰਦ ਭੋਜਨ ਚੁਣਦੇ ਹੋਏ ਵਜ਼ਨ ਘੱਟ ਕਰਨਗੇ ਤਾਂ ਅਜਿਹਾ ਕਰਨ ‘ਚ ਸਫਲਤਾ ਪ੍ਰਾਪਤ ਹੋਵੇਗੀ। ਡੇਵਿਡ ਵੱਲੋਂ ਦੱਸੇ ਗਏ ਅੰਕੜੇ ਦਿਖਾਉਂਦੇ ਹਨ ਕਿ ਆਮ ਤੌਰ ‘ਤੇ ਆਪਣੀ ਪਸੰਦ ਦਾ ਸਿਹਤਮੰਦ ਖਾਣਾ ਸ਼ਾਮਲ ਕਰਨ ਵਾਲੇ ਲੋਕ ਆਪਣਾ ਟੀਚਾ ਪ੍ਰਾਪਤ ਕਰਨ ‘ਚ ਸਫਲ ਹੁੰਦੇ ਹਨ। ਖਾਸ ਗੱਲ ਇਸ ਇਹ ਹੈ ਕਿ ਖਾਣਾ ਪਸੰਦ ਦਾ ਹੋਣ ਦੇ ਨਾਲ-ਨਾਲ ਸਿਹਤਮੰਦ ਹੋਣਾ ਚਾਹੀਦਾ ਹੈ।