ਗਰਮੀਆਂ ‘ਚ ਬਣਾਓ ਠੰਡੀ ਰਬੜੀ

ਗਰਮੀਆਂ ‘ਚ ਬਣਾਓ ਠੰਡੀ ਰਬੜੀ


ਜਲੰਧਰ— ਗਰਮੀਆਂ 'ਚ ਕੁਝ ਨਾ ਕੁਝ ਠੰਡਾ ਖਾਣ ਦਾ ਮਨ ਕਰਦਾ ਹੈ। ਅੱਜ ਅਸੀ ਤੁਹਾਡੇ ਲਈ ਗਰਮੀਆਂ ਦੀ ਖਾਸ ਡਿਸ਼ ਰਬੜੀ ਦੀ ਰੇਸਿਪੀ ਲੈ ਕੇ ਆਏ ਹਾਂ। ਜੋ ਬਣਾਉਣ 'ਚ ਬਹੁਤ ਹੀ ਆਸਾਨ ਹੈ। ਤੁਸੀਂ ਇਸ ਨੂੰ ਰਾਤ ਦੇ ਖਾਣੇ ਦੇ ਬਾਅਦ ਵੀ ਖਾ ਸਕਦੇ ਹੋ।
ਸਮੱਗਰੀ
-1 ਲੀਟਰ ਦੁੱਧ
-50 ਗ੍ਰਾਮ ਚੀਨੀ
-4-5 ਪਿਸਤਾ ( ਬਾਰੀਕ ਕੱਟਿਆ ਹੋਇਆ)
-2 ਬਾਦਾਮ ( ਬਾਰੀਕ ਕੱਟੇ ਹੋਏ)
-2-3 ਛੋਟੀ ਇਲਾਇਚੀ( ਪੀਸੀ ਹੋਈ)
- ਕੇਸਰ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਦੁੱਧ ਨੂੰ ਭਾਰੀ ਤੱਲੇ ਵਾਲੀ ਕੜਾਹੀ 'ਚ ਪਾ ਕੇ ਗਰਮ ਕਰੋ। ਜਦੋਂ ਦੁੱਧ ਨੂੰ ਉਬਾਲ ਆਉਣ ਲੱਗੇ ਤਾਂ ਗੈਸ ਨੂੰ ਹੌਲੀ ਕਰ ਦਿਓ।
2. ਦੁੱਧ ਨੂੰ ਉਦੋ ਤੱਕ ਹਿਲਾਉਂਦੇ ਰਹੋ ਜਦੋਂ ਤੱਕ ਉਸ 'ਚ ਮਲਾਈ ਨਾ ਆ ਜਾਵੇ।
3. ਮਲਾਈ ਆਉਣ ਦੇ ਬਾਅਦ ਜਦੋਂ ਦੁੱਧ ਗਾੜਾ ਹੋ ਕੇ ਘੱਟ ਹੋ ਜਾਵੇ ਤਾਂ ਦੁੱਧ 'ਚ ਚੀਨੀ ਮਿਲਾਓ।
4. ਜਦੋਂ ਦੁੱਧ 'ਚ ਚੀਨੀ ਮਿਲ ਜਾਵੇ ਤਾਂ ਗੈਸ ਬੰਦ ਕਰ ਦਿਓ ਅਤੇ ਇਸਨੂੰ ਠੰਡਾ ਹੋਣ ਲਈ ਫਰਿੱਜ਼ 'ਚ ਰੱਖ ਦਿਓ।
5. ਰਬੜੀ ਤਿਆਰ ਹੈ। ਇਸ ਨੂੰ ਕੱਟੇ ਹੋਏ ਪਿਸਤੇ, ਕੇਸਰ ਅਤੇ ਬਾਦਾਮਾਂ ਨਾਲ ਗਾਰਨਿਸ਼ ਕਰਕੇ ਸਰਵ ਕਰੋਂ।