ਭਰਵੀਂ ਹਰੀ ਮਿਰਚ

ਭਰਵੀਂ ਹਰੀ ਮਿਰਚ

ਨਵੀਂ ਦਿੱਲੀ— ਕੁਝ ਲੋਕਾਂ ਨੂੰ ਖਾਣੇ ਵਿਚ ਤਿੱਖਾਪਨ ਪਸੰਦ ਹੁੰਦਾ ਹੈ ਅਤੇ ਇਸ ਲਈ ਉਹ ਖਾਣੇ ਦੇ ਨਾਲ ਆਚਾਰ ਖਾਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਭਰਵੀਂ ਹਰੀ ਮਿਰਚ ਹਰੀ ਮਿਰਚ ਬਣਾਉਣ ਦੀ ਆਸਾਨ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...

- 1 ਚੱਮਚ ਤੇਲ
- 1/2 ਚੱਮਚ ਸਰੋਂ ਦੇ ਬੀਜ
- 185 ਗ੍ਰਾਮ ਵੇਸਣ
- 1 ਚੱਮਚ ਲਾਲ ਮਿਰਚ ਪਾਊਡਰ
- 2 ਚੱਮਚ ਹਲਦੀ
- 2 ਚੱਮਚ ਧਨੀਆ
- 1ਚੱਮਚ ਨਮਕ
- 1/2 ਚੱਮਚ ਗਰਮ ਮਸਾਲਾ
- 1 1/2 ਚੱਮਚ ਸੌਂਫ
- 3/4 ਚੱਮਚ ਜੀਰਾ
- 1 ਚੱਮਚ ਅੰਬਚੂਰ ਪਾਊਡਰ
- ਹਰੀ ਮਿਰਚ
- 3 ਚੱਮਚ ਪਾਣੀ

ਬਣਾਉਣ ਦੀ ਵਿਧੀ
1. ਇਕ ਪੈਨ ਵਿਚ ਤੇਲ ਪਾ ਕੇ ਸਰੋਂ ਦੇ ਬੀਜ, ਵੇਸਣ, ਲਾਲ ਮਿਰਚ ਅਤੇ ਹਲਦੀ ਪਾਊਡਰ ਮਿਲਾ ਕੇ ਭੂਰਾ ਹੋਣ ਤੱਕ ਪਕਾਓ।
2. ਫਿਰ ਇਸ ਵਿਚ ਧਨੀਆ ਪਾਊਡਰ, ਨਮਕ, ਗਰਮ ਮਸਾਲਾ, ਸੌਂਫ, ਜੀਰਾ ਅਤੇ ਅੰਬਚੂਰ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
3. ਇਸ ਤੋਂ ਬਾਅਦ ਇਸ ਨੂੰ ਇਕ ਬਾਊਲ ਵਿਚ ਕੱਢ ਕੇ 3 ਚੱਮਚ ਪਾਣੀ ਮਿਕਸ ਕਰੋ।
4. ਹਰੀ ਮਿਰਚ ਨੂੰ ਵਿਚੋਂ ਕੱਟ ਲਓ ਅਤੇ ਇਸ ਵਿਚ ਵੇਸਣ ਦਾ ਪਹਿਲੇ ਤੋਂ ਬਣਾ ਕੇ ਰੱਖਿਆਂ ਮਿਕਸਚਰ ਭਰ ਦਿਓ।
5. ਪੈਨ ਵਿਚ ਤੇਲ ਪਾ ਕੇ ਭਰੀ ਹੋਈ ਮਿਰਚ ਨੂੰ ਇਸ ਵਿਚ ਪਾ ਦਿਓ। ਇਸ ਨੂੰ ਹਿਲਾਉਂਦੇ ਰਹੋ।
6. ਜਦੋਂ ਮਿਰਚ ਗੋਲਡਨ ਬ੍ਰਾਊਨ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ।
7. ਇਸ ਨੂੰ ਰੋਟੀ ਨਾਲ ਸਰਵ ਕਰੋ।