ਜਾਲਾ ਰੋਟੀ

ਜਾਲਾ ਰੋਟੀ

ਨਵੀਂ ਦਿੱਲੀ— ਤੁਸੀਂ ਕਾਫੀ ਤਰ੍ਹਾਂ ਦੀ ਰੋਟੀ ਬਣਾ ਕੇ ਖਾਧੀ ਹੋਵੇਗੀ ਜਿਵੇ ਜੈਮ ਰੋਲ ਵਾਲੀ, ਸਿੰਪਲ ਜਾਂ ਪਰੌਂਠਾ ਆਦਿ। ਅੱਜ ਅਸੀਂ ਤੁਹਾਨੂੰ ਜਾਲਾ ਰੋਟੀ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...

ਸਮੱਗਰੀ
- ਤੇਲ
- 90 ਗ੍ਰਾਮ ਪਿਆਜ਼
- 150 ਗ੍ਰਾਮ ਪੀਲੀ ਸ਼ਿਮਲਾ ਮਿਰਚ
- 150 ਗ੍ਰਾਮ ਹਰੀ ਸ਼ਿਮਲਾ ਮਿਰਚ
- 150 ਗ੍ਰਾਮ ਲਾਲ ਸ਼ਿਮਲਾ ਮਿਰਚ
- 2 ਚੱਮਚ ਸੋਇਆ ਸਾਓਸ
- 1 ਚੱਮਚ ਕਾਲੀ ਮਿਰਚ
- 150 ਗ੍ਰਾਮ ਦਹੀਂ
- 1 ਚੱਮਚ ਗਰਮ ਮਸਾਲਾ
- 1 ਚੱਮਚ ਲਾਲ ਮਿਰਚ
- 1 ਚੱਮਚ ਅਦਰਕ ਲਸਣ ਪੇਸਟ
- 11/2 ਚੱਮਚ ਛੋਲਿਆਂ ਦੀ ਦਾਲ ਦਾ ਆਟਾ
- 1/2 ਚੱਮਚ ਨਮਕ
- 1/2 ਚੱਮਚ ਨਿੰਬੂ ਦਾ ਰਸ
- 280 ਗ੍ਰਾਮ ਪਨੀਰ
- 1 ਅੰਡਾ
- 250 ਗ੍ਰਾਮ ਦੁੱਘ
- 150 ਗ੍ਰਾਮ ਮੈਦਾ
- 125 ਮਿਲੀਲੀਟਰ ਪਾਣੀ

ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇਕ ਪੈਨ ਲਓ ਅਤੇ ਉਸ ਵਿਚ ਇਕ ਚੱਮਚ ਤੇਲ ਪਾਓ।
ਫਿਰ ਤੇਲ ਗਰਮ ਹੁੰਦੇ ਹੀ ਉਸ ਵਿਚ ਪਿਆਜ਼, ਲਾਲ, ਹਰੀ ਅਤੇ ਪੀਲੀ ਸ਼ਿਮਲਾ ਮਿਰਚ ਪਾਓ ਅਤੇ ਚੰਗੀ ਤਰ੍ਹਾਂ ਨਾਲ ਭੁੰਨ ਲਓ।
ਫਿਰ ਇਸ ਵਿਚ ਸੋਇਆ ਸਾਓਸ ਅਤੇ ਕਾਲੀ ਮਿਰਚ ਪਾਓ।
ਫਿਰ ਇਕ ਬਰਤਨ ਲਓ ਉਸ ਵਿਚ ਦਹੀਂ ਪਾਓ ਅਤੇ ਫਿਰ ਨਾਲ ਹੀ ਗਰਮ ਮਸਾਲਾ, ਲਾਲ ਮਿਰਚ, ਅਦਰਕ ਲਸਣ ਪੇਸਟ, ਛੋਲਿਆਂ ਦੀ ਦਾਲ ਦਾ ਆਟਾ, ਨਮਕ, ਤੇਲ ਅਤੇ ਨਿੰਬੂ ਦਾ ਰਸ ਪਾਓ।
ਫਿਰ ਇਸ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਫੈਂਟ ਲਓ ਫਿਰ ਇਸ ਮਿਸ਼ਰਣ ਵਿਚ ਪਨੀਰ ਦੇ ਲੰਬੇ-ਲੰਬੇ ਟੁੱਕੜਿਆਂ ਨੂੰ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
ਇਨ੍ਹਾਂ ਪਨੀਰ ਦੇ ਟੁੱਕੜਿਆਂ ਨੂੰ 1 ਘੰਟੇ ਲਈ ਮੈਰੀਨੇਟ ਕਰੋ।
ਫਿਰ ਇਕ ਪੈਨ ਲਓ ਅਤੇ ਉਸ 'ਤੇ ਥੋੜ੍ਹਾਂ ਜਿਹਾ ਤੇਲ ਲਗਾ ਕੇ ਇਨ੍ਹਾਂ ਪਨੀਰ ਦੇ ਟੁੱਕੜਿਆਂ ਨੂੰ ਇਸ 'ਤੇ ਬ੍ਰਾਊਨ ਹੋਣ ਤੱਕ ਭੁੰਨ ਲਓ।
ਫਿਰ ਇਕ ਬਾਊਲ ਲਓ ਅਤੇ ਉਸ ਵਿਚ ਇਕ ਅੰਡਾ, ਨਮਕ ਅਤੇ ਦੁੱਧ ਪਾ ਕੇ ਚੰਗੀ ਤਰ੍ਹਾਂ ਨਾਲ ਫੈਂਟ ਲਓ।
ਫਿਰ ਉਸ ਵਿਚ ਮੈਦਾ ਅਤੇ ਪਾਣੀ ਪਾ ਕੇ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਫੈਂਟ ਲਓ।
ਫਿਰ ਇਕ ਤਵਾ ਲਓ ਉਸ 'ਤੇ ਤੇਲ ਲਗਾ ਕੇ ਇਸ ਮਿਸ਼ਰਣ ਨੂੰ ਬੋਤਲ ਵਿਚ ਪਾ ਕੇ ਜਾਲੇ ਵਾਲੀ ਰੋਟੀ ਬਣਾ ਲਓ।
ਫਿਰ ਤਿਆਰ ਕੀਤਾ ਹੋਇਆ ਮਿਸ਼ਰਣ ਇਸ 'ਤੇ ਰੱਖ ਦਿਓ ਅਤੇ ਨਾਲ ਹੀ ਪਨੀਰ ਦਾ ਟੁੱਕੜਾ ਅਤੇ ਫਿਰ ਇਸ ਨੂੰ ਰੋਲ ਕਰ ਦਿਓ।
ਰੋਟੀ ਜਾਲਾ ਤਿਆਰ ਹੈ ਇਸ ਨੂੰ ਸਰਵ ਕਰੋ।