ਸੁਆਦੀ ਲੀਚੀ-ਲੇਮਨੇਡ ਡਰਿੰਕ

ਸੁਆਦੀ ਲੀਚੀ-ਲੇਮਨੇਡ ਡਰਿੰਕ

 


ਮੁੰਬਈ— ਗਰਮੀ ਦੇ ਮੌਸਮ 'ਚ ਊਰਜਾ ਬਣਾਈ ਰੱਖਣ ਲਈ ਸੁਆਦੀ ਅਤੇ ਠੰਡੇ ਡਰਿੰਕਸ ਦੀ ਜ਼ਰੂਰਤ ਪੈਂਦੀ ਹੈ। ਇਹ ਡਰਿੰਕਸ ਲੂ ਅਤੇ ਪਾਣੀ ਦੀ ਕਮੀ ਤੋਂ ਬਚਾਉਂਦੇ ਹਨ। ਅੱਜ-ਕਲ੍ਹ ਬਾਜ਼ਾਰ 'ਚ ਲੀਚੀ ਅਤੇ ਨਿੰਬੂ ਆ ਗਏ ਹਨ। ਤੁਸੀਂ ਲੀਚੀ-ਲੇਮਨੇਡ ਡਰਿੰਕ ਬਣਾ ਸਕਦੇ ਹੋ। ਇਹ ਬਹੁਤ ਸੁਆਦੀ ਹੁੰਦਾ ਹੈ ਅਤੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਆਸਾਨੀ ਨਾਲ ਘਰ 'ਚ ਬਣਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਲੀਚੀ-ਲੇਮਨੇਡ ਡਰਿੰਕ ਬਣਾਉਣਾ ਦੱਸ ਰਹੇ ਹਾਂ।
ਸਮੱਗਰੀ
- 15 ਲੀਚੀਆਂ
- ਇਕ ਵੱਡਾ ਚਮਚ ਨਿੰਬੂ ਦਾ ਰਸ
- ਤਿੰਨ ਕੱਪ ਪਾਣੀ

- ਚੀਨੀ ਸਵਾਦ ਮੁਤਾਬਕ
- ਪੁਦੀਨੇ ਦੀਆਂ ਪੱਤੀਆਂ (ਸਜਾਵਟ ਲਈ)
ਵਿਧੀ
1. ਸਭ ਤੋਂ ਪਹਿਲਾਂ ਲੀਚੀ ਦੀਆਂ ਗੁਠਲੀਆਂ ਕੱਢ ਕੇ ਵੱਖ ਕਰ ਲਓ ਅਤੇ ਲੀਚੀ ਨੂੰ ਮਿਕਸੀ 'ਚ ਪੀਸ ਲਓ।
2. ਹੁਣ ਇਕ ਬਰਤਨ 'ਚ ਪਾਣੀ, ਨਿੰਬੂ ਦਾ ਰਸ ਅਤੇ ਚੀਨੀ ਮਿਲਾਓ। ਫਿਰ ਇਸ ਨੂੰ ਛਾਣ ਲਓ।
3. ਪਾਣੀ ਦੇ ਇਸ ਮਿਕਸਚਰ 'ਚ ਲੀਚੀ ਦਾ ਪੇਸਟ ਮਿਕਸ ਕਰੋ। ਲੀਚੀ-ਲੇਮਨੇਡ ਡਰਿੰਕ ਤਿਆਰ ਹੈ।
4. ਇਸ ਨੂੰ ਫਰਿੱਜ 'ਚ ਠੰਡਾ ਹੋਣ ਲਈ ਰੱਖ ਦਿਓ ਜਾਂ ਫਿਰ ਬਰਫ ਦੇ ਟੁੱਕੜੇ ਪਾ ਕੇ ਪੁਦੀਨੇ ਦੀਆਂ ਪੱਤੀਆਂ ਨਾਲ ਸਜਾ ਕੇ ਸਰਵ ਕਰੋ।