ਇੰਡੀਅਨ ਸਟਾਈਲ ਮਸਾਲਾ ਪਾਸਤਾ

ਇੰਡੀਅਨ ਸਟਾਈਲ ਮਸਾਲਾ ਪਾਸਤਾ

ਨਵੀਂ ਦਿੱਲੀ— ਫਾਸਟ ਫੂਡ ਦਾ ਨਾਮ ਸੁਣਦੇ ਹੀ ਬੱਚੇ ਭੁੱਖ ਲੱਗਣ ਦਾ ਬਹਾਣਾ ਬਣਾਉਂਦੇ ਹਨ। ਪਾਸਤਾ ਵੱਡਿਆਂ ਅਤੇ ਬੱਚਿਆਂ ਸਾਰਿਆਂ ਨੂੰ ਬਹੁਤ ਪਸੰਦ ਹੈ। ਅੱਜ ਅਸੀਂ ਤੁਹਾਨੂੰ ਇੰਡੀਅਨ ਮਸਾਲੇਦਾਰ ਪਾਸਤਾ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਹ ਖਾਣ 'ਚ ਬਹੁਤ ਹੀ ਸੁਆਦ ਹੋਣ ਦੇ ਨਾਲ-ਨਾਲ ਬਣਾਉਣ 'ਚ ਵੀ ਕਾਫੀ ਆਸਾਨ ਹੈ। ਜਾਣੋ ਇਸ ਨੂੰ ਬਣਾਉਣ ਦੀ ਵਿਧੀ ਬਾਰੇ ...

ਸਮੱਗਰੀ
- ਜੈਤੂਨ ਦਾ ਤੇਲ 2 ਚੱਮਚ
- ਲਸਣ 11/2
- ਪਿਆਜ਼ 65 ਗ੍ਰਾਮ
- ਹਲਦੀ 1/4 ਚੱਮਚ
- ਲਾਲ ਮਿਰਚ 1/2 ਚੱਮਚ
- ਜੀਰਾ ਪਾਊਡਰ 1/2 ਚੱਮਚ
- ਧਨੀਆ 1/2 ਚੱਮਚ
- ਨਮਕ 1/2 ਚੱਮਚ
- ਖੰਡ ਪਾਊਡਰ 1/4 ਚੱਮਚ
- ਗਰਮ ਮਸਾਲਾ 1/4 ਚੱਮਚ
- ਉਬਲਿਆ ਹੋਇਆ ਪਾਸਤਾ 200 ਗ੍ਰਾਮ
- ਧਨੀਆ ਗਾਰਨਿਸ਼ਿੰਗ ਲਈ


ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪੈਨ 'ਚ 2 ਚੱਮਚ ਜੈਤੂਨ ਦਾ ਤੇਲ ਗਰਮ ਕਰ ਕੇ 11/2 ਚੱਮਚ ਲਸਣ ਪਾ ਕੇ ਸੁਨਿਹਰਾ ਬ੍ਰਾਊਨ ਹੋਣ ਤਕ ਭੁੰਨ ਲਓ ਅਤੇ ਬਾਅਦ 'ਚ 65 ਗ੍ਰਾਮ ਪਿਆਜ਼ ਮਿਲਾ ਕੇ ਪਕਾਓ।
2. ਫਿਰ ਇਸ 'ਚ 65 ਗ੍ਰਾਮ ਪਿਊਰੀ ਮਿਕਸ ਕਰਕੇ 1/4 ਚੱਮਚ ਹਲਦੀ, 1/2 ਚੱਮਚ ਲਾਲ ਮਿਰਚ, 1/2 ਚੱਮਚ ਜੀਰਾ ਪਾਊਡਰ, 1/2 ਚੱਮਚ ਧਨੀਆ ਪਾਊਡਰ, 1/2 ਚੱਮਚ ਨਮਕ, 1/4 ਚੱਮਚ ਖੰਡ ਪਾਊਡਰ, 1/4 ਚੱਮਚ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
3. ਫਿਰ ਇਸ 'ਚ 200 ਗ੍ਰਾਮ ਉਬਲਿਆ ਹੋਇਆ ਪਾਸਤਾ ਮਿਕਸ ਕਰਕੇ 3 ਤੋਂ 5 ਮਿੰਟ ਤਕ ਪੱਕਣ ਦਿਓ।
4. ਇੰਡੀਅਨ ਸਟਾਈਲ ਪਾਸਤਾ ਬਣ ਕੇ ਤਿਆਰ ਹੈ ਫਿਰ ਇਸ ਨੂੰ ਗਾਰਨਿਸ਼ਿੰਗ ਕਰਕੇ ਗਰਮਾ-ਗਰਮ ਸਰਵ ਕਰੋ।