ਇੰਝ ਬਣਾਓ ਭਰਵਾਂ ਗ੍ਰੀਨ ਮਟਰ ਪਰੌਂਠਾ

ਇੰਝ ਬਣਾਓ ਭਰਵਾਂ ਗ੍ਰੀਨ ਮਟਰ ਪਰੌਂਠਾ

ਨਵੀਂ ਦਿੱਲੀ— ਜੇ ਤੁਸੀਂ ਵੀ ਚਾਹੁੰਦੇ ਹੋ ਕਿ ਸਵੇਰ ਦਾ ਨਾਸ਼ਤਾ ਹੈਲਦੀ ਹੋਵੇ ਅਤੇ ਪੂਰਾ ਦਿਨ ਨਿਊਟ੍ਰਿਸ਼ਿਅਨ ਬਣਿਆ ਰਹੇ ਤਾਂ ਅੱਜ ਅਸੀਂ ਆਲੂ ਦੇ ਪਰੌਂਠੇ ਨਹੀਂ ਸਗੋਂ ਮਟਰ ਦੇ ਪਰੌਂਠੇ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। ਇਹ ਖਾਣ 'ਚ ਸੁਆਦ ਵੀ ਹੈ ਅਤੇ ਬਣਾਉਣ 'ਚ ਵੀ ਕਾਫੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...


ਸਮੱਗਰੀ
- ਕਣਕ ਦਾ ਆਟਾ 360 ਗ੍ਰਾਮ
- ਨਮਕ 1/2 ਚੱਮਚ
- ਤੇਲ 1 ਚੱਮਚ
- ਪਾਣੀ 220 ਮਿਲੀਲੀਟਰ
- ਅੱਧੇ ਉਬਲੇ ਹੋਏ ਮਟਰ 360 ਗ੍ਰਾਮ
- ਅਦਰਕ 1 ਚੱਮਚ
- ਨਮਕ 1 ਚੱਮਚ
- ਲਾਲ ਮਿਰਚ ਪਾਊਡਰ 1/2 ਚੱਮਚ
- ਧਨੀਆ ਪਾਊਡਰ 1/2 ਚੱਮਚ
- ਗਰਮ ਮਸਾਲਾ 1/4 ਚੱਮਚ
- ਧਨੀਆ 2 ਚੱਮਚ
- ਤੇਲ ਬਰੱਸ਼ ਕਰਨ ਲਈ


ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਬਾਊਲ 'ਚ 360 ਗ੍ਰਾਮ ਕਣਕ ਦਾ ਆਟਾ,1/2 ਚੱਮਚ ਨਮਕ, 1 ਚੱਮਚ ਤੇਲ, 220 ਮਿਲੀਲੀਟਰ ਪਾਣੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ।
2. ਫਿਰ ਬਲੈਂਡਰ 'ਚ 360 ਗ੍ਰਾਮ ਅੱਧੇ ਉਬਲੇ ਮਟਰ, 1 ਚੱਮਚ ਹਰੀ ਮਿਰਚ, 1 ਚੱਮਚ ਅਦਰਕ ਪਾ ਕੇ ਬਲੈਂਡ ਕਰਕੇ ਗਰਮ ਮਸਾਲਾ, 2 ਚੱਮਚ ਧਨੀਆ ਮਿਲਾ ਲਓ।
3. ਗੁੰਨੇ ਹੋਏ ਆਟੇ 'ਚ ਕੁਝ ਹਿੱਸਾ ਲੈ ਕੇ ਲੋਈ ਬਣਾ ਲਓ ਅਤੇ ਫਿਰ ਇਸ ਨੂੰ ਥੋੜ੍ਹਾ ਜਿਹਾ ਵੇਲ ਲਓ ਅਤੇ ਇਸ 'ਤੇ ਬਰੱਸ਼ ਦੇ ਨਾਲ ਤੇਲ ਲਗਾ ਕੇ ਇਸ 'ਚ ਮਟਰ ਦੇ ਮਿਸ਼ਰਣ ਨੂੰ ਭਰ ਕੇ ਕਰਵ ਕਰ ਲਓ।
4. ਫਿਰ ਇਸ ਨੂੰ ਵੇਲ ਲਓ ਅਤੇ ਤਵੇ ਨੂੰ ਗਰਮ ਕਰਕੇ ਉਸ 'ਤੇ ਪਾ ਦਿਓ ਅਤੇ ਹਲਕਾ ਬ੍ਰਾਊਨ ਹੋਣ ਤਕ ਸੇਕੋ ਅਤੇ ਦੂਜੀ ਸਾਈਡ ਬਦਲੋ।
5. ਫਿਰ ਘੱਟ ਗੈਸ 'ਤੇ ਸੇਕਦੇ ਹੋਏ ਇਸ ਦੇ ਦੋਵਾਂ ਸਾਈਡਾਂ 'ਤੇ ਤੇਲ ਲਗਾ ਕੇ ਚੰਗੀ ਤਰ੍ਹਾਂ ਨਾਲ ਸੇਂਕ ਲਓ।
6. ਤੁਹਾਡਾ ਭਰਵਾਂ ਗ੍ਰੀਨ ਮਟਰ ਪਰੌਂਠਾ ਬਣ ਕੇ ਤਿਆਰ ਹੈ ਇਸ ਨੂੰ ਆਚਾਰ ਨਾਲ ਸਰਵ ਕਰੋ।