ਬਣਾਓ ਪਟੈਟੋ ਪੈਨ ਕੇਕ

ਬਣਾਓ ਪਟੈਟੋ ਪੈਨ ਕੇਕ

 

ਨਵੀਂ ਦਿੱਲੀ— ਸ਼ਾਮ ਦੇ ਸਮੇਂ ਚਾਹ ਦੇ ਨਾਲ ਕੁਝ ਹਲਕਾ-ਫੁਲਕਾ ਸਨੈਕਸ ਖਾਣ ਦਾ ਮਨ ਕਰਦਾ ਹੈ ਅਜਿਹੇ 'ਚ ਆਲੂ ਦਾ ਇਸਤੇਮਾਲ ਕਰਕੇ ਘਰ 'ਚ ਹੀ ਪਟੈਟੋ ਪੈਨਕੇਕ ਬਣਾ ਸਕਦੇ ਹੋ। ਇਹ ਖਾਣ 'ਚ ਕਾਫੀ ਸੁਆਦ ਹੁੰਦੇ ਹਨ ਅਤੇ ਇਹ ਬੱਚਿਆਂ ਨੂੰ ਵੀ ਬਹੁਤ ਪਸੰਦ ਹੁੰਦੇ ਹਨ।
ਸਮੱਗਰੀ
- ਤੇਲ
- 4 ਆਲੂ (ਉਬਲੇ ਹੋਏ)
- 1 ਪਿਆਜ (ਬਾਰੀਕ ਕੱਟਿਆ ਹੋਇਆ)
- 1 ਅੰਡਾ ( ਫੈਂਟਿਆ ਹੋਇਆ)
- ਨਮਕ ਸੁਆਦ ਮੁਤਾਬਕ
- 1 ਚਮਚ ਲਾਲ ਮਿਰਚ ਪਾਊਡਰ
- 2 ਚਮਚ ਮੈਦਾ
- ਕਾਲੀ ਮਿਰਚ ਪਾਊਡਰ
- ਧਨਿਆ ਸਜਾਉਣ ਦੇ ਲਈ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ 1 ਕਟੋਰੇ 'ਚ ਆਲੂ ਨੂੰ ਮੈਸ਼ ਕਰ ਲਓ।
2. ਫਿਰ ਫੈਂਟੇ ਹੋਏ ਅੰਡੇ 'ਚ ਆਲੂ, ਕਾਲੀ ਮਿਰਚ, ਨਮਕ, ਲਾਲ ਮਿਰਚ ਅਤੇ ਪਿਆਜ ਪਾਓ।
3. ਇਸ ਤੋਂ ਬਾਅਦ ਇਸ ਮਿਸ਼ਰਣ 'ਚ ਮੈਦਾ ਮਿਲਾਕੇ ਇਸ ਮਿਸ਼ਰਣ ਨੂੰ ਗਾੜਾ ਕਰ ਲਓ।
4. ਫਿਰ ਇਸ ਨੂੰ ਗੋਲ ਟਿੱਕੀ ਦੀ ਤਰ੍ਹਾਂ ਬਣਾ ਲਓ ਅਤੇ ਭੂਰੇ ਹੋਣ ਤੱਕ ਤਲ ਲਓ।
5. ਪਟੈਟੋ ਪੈਨ ਕੇਕ ਤਿਆਰ ਹੈ। ਇਸ ਨੂੰ ਧਨਿਏ ਨਾਲ ਗਾਰਨਿਸ਼ ਕਰੋ ਅਤੇ ਗਰਮਾ-ਗਰਮ ਸਰਵ ਕਰੋ।
 


Loading...