ਗਰਮੀਆਂ ‘ਚ ਬਣਾਓ ਮੂੰਗ ਦਾਲ ਦੀ ਕੁਲਫੀ

ਗਰਮੀਆਂ ‘ਚ ਬਣਾਓ ਮੂੰਗ ਦਾਲ ਦੀ ਕੁਲਫੀ


 

ਨਵੀਂ ਦਿੱਲੀ— ਬਾਦਾਮ, ਕੇਸਰ ,ਪਿਸਤਾ, ਅਤੇ ਮਲਾਈ ਦੀ ਕੁਲਫੀ ਤਾਂ ਅਕਸਰ ਤੁਸੀਂ ਬਣਾਉਂਦੇ ਹੋਵੋਗੇ। ਹੁਣ ਜਰ੍ਹਾਂ ਮੂੰਗ ਦਾਲ ਦੀ ਕੁਲਫੀ ਬਣਾਉਣ ਦੀ ਵਿਧੀ ਵੀ ਦੇਖ ਲਓ। ਅੱਜ ਅਸੀਂ ਤੁਹਾਨੂੰ ਦਾਲ ਦੀ ਕੂਲਫੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਵਿਧੀ ਬਾਰੇ
ਸਮੱਗਰੀ
- 2 ਵੱਡੇ ਚਮਚ ਮੂੰਗਦਾਲ 
- 1 ਲੀਟਰ ਦੁੱਧ
- 200 ਗਾ੍ਰਮ ਕੰਡੇਕਸ ਮਿਲਕ
- 2 ਹਰੀ ਇਲਾਇਚੀ
- ਅੱਧਾ ਕੱਪ ਖਰਬੂਜ਼ੇ ਦੇ ਦਾਣੇ
- 1 ਵੱਡਾ ਚਮਚ ਕਾਜੂ ਬਾਰੀਕ ਕੱਟਿਆ ਹੋਇਆ
ਬਣਾਉਣ ਦੀ ਵਿਧੀ
- ਸਭ ਤੋਂ ਪਹਿਲਾਂ ਮੂੰਗਦਾਲ ਨੂੰ ਚੰਗੀ ਤਰ੍ਹਾਂ ਧੋ ਕੇ ਭਿਓਂ ਕੇ ਰੱਖ ਦਿਓ।
- ਘੱਟ ਗੈਸ 'ਤੇ ਤਵੇ 'ਤੇ ਖਰਬੂਜ਼ੇ ਦੇ ਬੀਜ਼ ਸੁਨਹਿਰੇ ਹੋਣ ਤੱਕ ਭੁਣ ਲਓ। ਪਲੇਟ 'ਚ ਕੱਢ ਲਓ ਅਤੇ ਠੰਡਾ ਹੋਣ ਲਈ ਰੱਖੋ।
- ਮੂੰਗਦਾਲ ਦਾ ਪਾਣੀ ਛਾਣ ਲਓ।
- ਘੱਟ ਗੈਸ 'ਤੇ ਪੈਣ 'ਚ ਘਿਓ ਗਰਮ ਕਰੋ ਅਤੇ ਗਰਮ ਹੁੰਦੇ ਹੀ ਇਸ 'ਚ ਦਾਲ ਨੂੰ ਸੁਨਿਹਰਾ ਹੋਣ ਤੱਕ ਭੁਣ ਲਓ।
- ਜਦੋਂ ਦਾਲ ਠੰਡੀ ਹੋ ਜਾਵੇ ਤਾਂ ਇਸ ਦੇ ਨਾਲ ਇਲਾਇਚੀ, ਖਰਬੂਜ਼ਾ ਅਤੇ ਥੋੜ੍ਹਾ ਪਾਣੀ ਪਾ ਕੇ ਮਿਕਸਰ 'ਚ ਪੀਸ ਲਓ ਅਤੇ ਪੇਸਟ ਬਣਾ ਲਓ।
- ਹੁਣ ਇਕ ਕੜਾਈ 'ਚ ਦੁੱਧ ਪਾ ਕੇ ਉਬਾਲਣ ਲਈ ਰੱÎਖੋ।
- ਜਦੋਂ ਇਸ 'ਚ ਉਬਾਲ ਆ ਜਾਵੇ ਤਾਂ ਦਾਲ ਦਾ ਪੇਸਟ, ਕਾਜੂ, ਅਤੇ ਖਾਣੇ ਦਾ ਰੰਗ ਪਾ ਕੇ ਪਕਾਓ।
- ਜਦੋਂ ਮਿਸ਼ਰਨ ਗਾੜਾ ਹੋ ਜਾਵੇ ਤਾਂ ਇਸ 'ਚ ਕਡੇਂਕਸ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ 5 ਮਿੰਟ ਤੱਕ ਪਕਾਓ।
- ਜਦੋਂ ਦੁੱਧ ਗਾੜਾ ਹੋ ਜਾਵੇ ਤਾਂ ਇਸ ਨੂੰ ਕੁਲਫੀ ਮੋਲਡ 'ਚ ਪਾ ਦਿਓ ਅਤੇ 4-6 ਘੰਟੇ ਲਈ ਫਰਿੱਜ 'ਚ ਰੱÎਖੋ।
- ਤਅ ਸਮੇਂ ਤੋਂ ਬਾਅਦ ਕੁਲਫੀ ਨੂੰ ਫਰਿੱਜ 'ਚੋਂ ਬਾਹਰ ਕੱਢੋ ਅਤੇ ਕਾਜੂ ਪਿਸਤੇ ਨਾਲ ਸਜਾਵਟ ਕਰੋ ਅਤੇ ਸਰਵ ਕਰੋ।