ਟੇਸਟੀ ਖੱਟੇ-ਮਿੱਠੇ ਆਲੂ

ਟੇਸਟੀ ਖੱਟੇ-ਮਿੱਠੇ ਆਲੂ


 


ਜਲੰਧਰ— ਆਲੂ ਦੀ ਅਸੀਂ ਅਕਸਰ ਸੁੱਕੀ ਅਤੇ ਗਿੱਲੀ ਸਬਜ਼ੀ ਬਣਾਉਂਦੇ ਹਾਂ। ਅੱਜ ਅਸੀਂ ਤੁਹਾਡੇ ਲਈ ਗੱਟੇ-ਮਿੱਠੇ ਆਲੂਆਂ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਕਾਫੀ ਸੁਆਦ ਅਤੇ ਆਸਾਨ ਤਰੀਕੇ ਨਾਲ ਬਣਦੇ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਆਸਾਨ ਵਿਧੀ। 
ਸਮੱਗਰੀ
- ਅੱਧਾ ਕਿਲੋ ਛੋਟੇ ਆਲੂ
- 1 ਵੱਡਾ ਚਮਚ ਬਟਰ
- 1 ਛੋਟਾ ਚਮਚ ਜੀਰਾ
- 1 ਛੋਟਾ ਚਮਚ ਕੱਦੂਕਸ ਕੀਤਾ ਹੋਇਆ ਅਦਰਕ
- ਅੱਧਾ ਚਮਚ ਲਾਲ ਮਿਰਚ ਪਾਊਡਰ
- 2 ਵੱਡੇ ਚਮਚ ਚੀਨੀ
- 2 ਛੋਟੇ ਚਮਚ ਨਮਕ
- 1 ਵੱਡਾ ਚਮਚ ਇਮਲੀ ਦੇ ਗੂਦੇ ਦਾ ਪੇਸਟ
ਬਣਾਉਣ ਦੀ ਵਿਧੀ
1. ਘੱਟ ਗੈਸ 'ਤੇ ਇਕ ਬਰਤਨ ਰੱਖੋ ਅਤੇ ਬਟਰ ਨੂੰ ਗਰਮ ਕਰੋ। 
2. ਬਟਰ ਦੇ ਗਰਮ ਹੁੰਦੇ ਹੀ ਇਸ 'ਚ ਜੀਰਾ ਪਾਓ। 
3. ਇਸ ਤੋਂ ਬਾਅਦ ਪੈਨ 'ਚ ਉੱਬਲੇ ਆਲੂ, ਅਦਰਕ ਫ੍ਰਾਈ ਕਰੋ। 
4. ਆਲੂ ਹਲਕੇ ਬਰਾਊਨ ਹੋਣ 'ਤੇ ਨਮਕ, ਲਾਲ ਮਿਰਚ ਪਾਊਡਰ ਅਤੇ ਚੀਨੀ ਮਿਲਾਕੇ ਚੰਗੀ ਤਰ੍ਹਾਂ ਮਿਕਸ ਕਰੋ। 
5. ਥੋੜ੍ਹੀ ਦੇਰ ਬਾਅਦ ਗੈਸ ਬੰਦ ਕਰਨ ਤੋਂ 1 ਮਿੰਟ ਪਹਿਲਾਂ ਇਸ 'ਚ ਇਮਲੀ ਦਾ ਪੇਸਟ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। 
6. ਖੱਟੇ-ਮਿੱਠੇ ਆਲੂ ਤਿਆਰ ਹੈ। ਧਨੀਏ ਨਾਲ ਸਜਾ ਕੇ ਸਰਵ ਕਰੋ।