ਬਣਾਓ ਕਾਜੂ ਲੱਸੀ

ਬਣਾਓ ਕਾਜੂ ਲੱਸੀ

ਨਵੀਂ ਦਿੱਲੀ— ਗਰਮੀ ਦੇ ਮੌਸਮ 'ਚ ਲੱਸੀ ਨਾਲੋ ਚੰਗੀ ਚੀਜ਼ ਹੋਰ ਕੋਈ ਵੀ ਚੀਜ਼ ਨਹੀਂ ਹੋ ਸਕਦੀ ਹੈ ਪਰ ਹਰ ਸਮੇਂ ਇਕ ਹੀ ਲੱਸੀ ਕਿਉਂ ਬਣਾਉਣਾ? ਹੁਣ ਲੱਸੀ 'ਚ ਥੋੜਾ ਜਿਹਾ ਬਦਲਾਅ ਲਿਆਓ। ਇਸ ਨੂੰ ਕਾਜੂ ਦੇ ਸੁਆਦ ਨਾਲ ਬਣਾਓ ਅਤੇ ਇਸ ਦੇ ਸੁਆਦ ਨੂੰ ਹੋਰ ਵੀ ਵਧਾਓ ਆਓ ਜਾਣਦੇ ਹਾਂ ਕਾਜੂ ਲੱਸੀ ਬਣਾਉਣ ਦੀ ਵਿਧੀ ਬਾਰੇ
- 4-5 ਕਾਜੂ ਬਾਰੀਕ ਕੱਟੇ ਹੋਏ
- 2 ਕੱਪ ਦਹੀ
- 1 ਵੱਡਾ ਚਮਚ ਚੀਨੀ
- ਪਾਣੀ ਜ਼ਰੂਰਤ ਮੁਤਾਬਕ
- 3 ਆਇਸ ਕਿਊਬ
ਬਣਾਉਣ ਦੀ ਵਿਧੀ
- ਕਾਜੂ ਲੱਸੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਦਹੀ, ਬਾਰੀਕ ਕੱਟੇ ਹੋਏ ਕਾਜੂ, ਪਾਣੀ, ਚੀਨੀ ਅਤੇ ਆਇਸ ਕਿਊਬ ਮਿਕਸੀ 'ਚ ਪਾ ਕੇ ਗਾੜਾ ਘੋਲ ਤਿਆਰ ਕਰ ਲਓ।
- ਧਿਆਨ ਰਹੇ ਕਿ ਲੱਸੀ ਨਾ ਜ਼ਿਆਦਾ ਪਤਲੀ ਹੋਵੇ ਅਤ ਨਾ ਹੀ ਇਹ ਜ਼ਿਆਦਾ ਸੰਘਣੀ ਹੋਵੇ।
- ਕਾਜੂ ਲੱਸੀ ਤਿਆਰ ਹੈ ਇਕ ਗਿਲਾਸ 'ਚ ਪਾ ਕੇ ਕਾਜੂ ਦੇ ਟੁਕੜਿਆਂ ਨਾਲ ਗਾਰਨਿਸ਼ ਕਰੋ ਅਤੇ ਸਰਵ ਕਰੋ।