ਦਹੀਂ ਆਲੂ ਦੀ ਸਬਜੀ

ਦਹੀਂ ਆਲੂ ਦੀ ਸਬਜੀ


  
 ਨਵੀਂ ਦਿੱਲੀ— ਸਾਨੂੰ ਸਾਰਿਆਂ ਨੂੰ ਆਲੂ ਦੀ ਸਬਜੀ ਬਹੁਤ ਚੰਗੀ ਲੱਗਦੀ ਹੈ। ਲੋਕ ਇਸ ਸਬਜੀ ਨੂੰ ਕਈ ਤਰੀਕਿਆਂ ਨਾਲ ਬਣਾਉਂਦੇ ਹਨ। ਅੱਜ ਅਸੀਂ ਤੁਹਾਨੂੰ ਦਹੀਂ ਆਲੂ ਬਣਾਉਣਾ ਦੱਸ ਰਹੇ ਹਾਂ। ਇਹ ਖਾਣ 'ਚ ਬਹੁਤ ਸੁਆਦੀ ਅਤੇ ਸਿਹਤਮੰਦ ਹੁੰਦੇ ਹਨ।
ਸਮੱਗਰੀ
- ਇਕ ਚਮਚ ਤੇਲ
- 500 ਗ੍ਰਾਮ ਆਲੂ (ਉਬਲੇ ਹੋਏ)
- ਡੇਢ ਚਮਚ ਤੇਲ
- ਇਕ ਚਮਚ ਸਰੋਂ ਦਾ ਬੀਜ
- ਦੋ ਲੌਂਗ
- ਇਕ ਇੰਚ ਦਾਲਚੀਨੀ ਸਟਿਕ
- ਤਿੰਨ ਹਰੀਆਂ ਮਿਰਚਾਂ
- ਇਕ ਚਮਚ ਅਦਰਕ ਅਤੇ ਲਸਣ ਦਾ ਪੇਸਟ
- 60 ਗ੍ਰਾਮ ਪਿਆਜ਼
- ਇਕ ਚਮਚ ਧਨੀਆ ਪਾਊਡਰ

- ਇਕ ਚਮਚ ਅੰਬ ਪਾਊਡਰ
- ਅੱਧਾ ਚਮਚ ਹਲਦੀ
- ਇਕ ਚਮਚ ਲਾਲ ਮਿਰਚ
- 450 ਮਿਲੀ ਲਿਟਰ ਦਹੀਂ
- ਇਕ ਚਮਚ ਨਮਕ
- ਦੋ ਚਮਚ ਗਰਮ ਮਸਾਲਾ
- ਧਨੀਆ (ਸਜਾਵਟ ਲਈ)
ਵਿਧੀ
1. ਗੈਸ 'ਤੇ ਇਕ ਕੜਾਹੀ 'ਚ ਇਕ ਚਮਚ ਤੇਲ ਗਰਮ ਕਰਕੇ ਉਬਲੇ ਹੋਏ ਆਲੂ ਪਾਓ ਅਤੇ ਤਿੰਨ-ਪੰਜ ਮਿੰਟ ਲਈ ਫ੍ਰਾਈ ਕਰੋ। ਬਾਅਦ 'ਚ ਇਨ੍ਹਾਂ ਨੂੰ ਸਾਈਡ 'ਤੇ ਰੱਖ ਦਿਓ।
2. ਗੈਸ 'ਤੇ ਇਕ ਦੂਜੀ ਕੜਾਹੀ 'ਚ ਡੇਢ ਚਮਚ ਤੇਲ ਪਾ ਕੇ ਗਰਮ ਕਰੋ। ਹੁਣ ਇਸ 'ਚ ਸਰੋਂ ਦੇ ਬੀਜ, ਲੌਂਗ, ਦਾਲਚੀਨੀ ਸਟਿਕ ਅਤੇ ਹਰੀ ਮਿਰਚ ਪਾਓ।
3. ਇਸ ਦੇ ਬਾਅਦ ਅਦਰਕ-ਲਸਣ ਦਾ ਪੇਸਟ, ਪਿਆਜ਼, ਧਨੀਆ ਪਾਊਡਰ, ਸੁੱਕਾ ਅੰਬ ਪਾਊਡਰ, ਹਲਦੀ ਅਤੇ ਲਾਲ ਮਿਰਚ ਪਾ ਕੇ ਉਦੋ ਂਤੱਕ ਭੁੰਨੋ ਜਦੋਂ ਤੱਕ ਪਿਆਜ਼ ਦਾ ਰੰਗ ਲਾਈਟ ਬ੍ਰਾਊਨ ਨਾ ਹੋ ਜਾਵੇ।
4. ਹੁਣ ਗੈਸ ਬੰਦ ਕਰ ਦਿਓ ਅਤੇ ਇਸ 'ਚ ਦਹੀਂ, ਉਬਲੇ ਹੋਏ ਆਲੂ, ਨਮਕ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾਓ।
5. ਦਹੀਂ ਆਲੂ ਤਿਆਰ ਹੈ। ਧਨੀਏ ਨਾਲ ਸਜਾ ਕੇ ਇਸ ਨੂੰ ਸਰਵ ਕਰੋ।