ਬਣਾਓ ਮੇਥੀ ਖਾਖਰਾ

ਬਣਾਓ ਮੇਥੀ ਖਾਖਰਾ


  
 
ਜਲੰਧਰ— ਤੁਸੀਂ ਸਵੇਰ ਦੇ ਨਾਸ਼ਤੇ 'ਚ ਮੇਥੀ ਖਾਖਰਾ ਬਣਾ ਸਕਦੇ ਹੋ। ਇਹ ਸੁਆਦੀ ਹੋਣ ਦੇ ਨਾਲ-ਨਾਲ ਪੌਸ਼ਟਿਕ ਵੀ ਹੁੰਦੇ ਹਨ। ਇਨ੍ਹਾਂ ਨੂੰ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਮੇਥੀ ਖਾਖਰਾ ਬਣਾਉਣਾ ਦੱਸ ਰਹੇ ਹਾਂ।
ਸਮੱਗਰੀ
- ਅੱਧਾ ਕੱਪ ਕਣਕ ਦਾ ਆਟਾ
- ਦੋ ਚਮਚ ਕੱਟੀ ਹੋਈ ਮੇਥੀ
- ਇਕ ਚਮਚ ਤਿਲ
- ਅੱਧਾ ਕੱਪ ਤੇਲ

- ਨਮਕ ਸਵਾਦ ਮੁਤਾਬਕ
ਵਿਧੀ
1. ਸਭ ਤੋਂ ਪਹਿਲਾਂ ਕਣਕ ਦਾ ਆਟਾ, ਮੇਥੀ, ਤਿਲ ਅਤੇ ਨਮਕ ਨੂੰ ਇਕ ਬਰਤਨ 'ਚ ਪਾ ਕੇ ਪਾਣੀ ਦੀ ਮਦਦ ਨਾਲ ਇਸ ਦਾ ਨਰਮ ਆਟਾ ਗੁੰਨ ਲਓ।
2. ਇਸ ਨੂੰ ਕੁਝ ਦੇਰ ਸੈੱਟ ਹੋਣ ਲਈ ਰੱਖ ਦਿਓ।
3. ਗੈਸ 'ਤੇ ਤਵਾ ਗਰਮ ਕਰੋ ਅਤੇ ਆਟੇ ਦੀਆਂ ਪਤਲੀਆਂ-ਪਤਲੀਆਂ ਰੋਟੀਆਂ ਬਣਾ ਲਓ।
4. ਹੁਣ ਇਨ੍ਹਾਂ ਰੋਟੀਆਂ ਨੂੰ ਗਰਮ ਤਵੇ 'ਤੇ ਪਾਓ ਅਤੇ ਤੇਲ ਲਗਾ ਕੇ ਦੋਹੀਂ ਪਾਸੀਂ ਹਲਕਾ ਸੁਨਹਿਰੀ ਹੋਣ ਤੱਕ ਸੇਕ ਲਓ। ਖਾਖਰੇ ਨੂੰ ਹਲਕੀ ਗੈਸ 'ਤੇ ਕਰਾਰਾ ਸੇਕਿਆ ਜਾਂਦਾ ਹੈ।
5. ਹੁਣ ਇਨ੍ਹਾਂ ਨੂੰ ਠੰਡਾ ਹੋਣ ਲਈ ਰੱਖ ਦਿਓ ਅਤੇ ਚਾਹ ਨਾਲ ਸਰਵ ਕਰੋ।