ਚਾਹ ਨਾਲ ਮਜ਼ਾ ਲਓ ਗਰਮ ਗਰਮ ਬ੍ਰੈੱਡ ਪਕੌੜੇ ਦਾ

 ਚਾਹ ਨਾਲ ਮਜ਼ਾ ਲਓ ਗਰਮ ਗਰਮ ਬ੍ਰੈੱਡ ਪਕੌੜੇ ਦਾ

ਜਲੰਧਰ— ਪਕੌੜਿਆਂ ਦਾ ਨਾਮ ਸੁਣਦੇ ਹੀ ਸਾਰਿਆਂ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਸ਼ਾਮ ਦੀ ਚਾਹ ਨਾਲ ਜੇਕਰ ਪਕੌੜੇ ਮਿਲ ਜਾਣ ਤਾਂ ਮਜ਼ਾ ਹੀ ਆ ਜਾਂਦਾ ਹੈ। ਅੱਜ ਅਸੀਂ ਤੁਹਾਡੇ ਲਈ ਘਰ 'ਚ ਹੀ ਬਹੁਤ ਆਸਾਨ ਰੈਸਿਪੀ ਲੈ ਕੇ ਆਏ ਹਾਂ। ਇਸ ਦਾ ਨਾਮ ਹੈ ਟੇਸਟੀ ਬ੍ਰੈੱਡ ਪਕੌੜਾ। ਇਸ ਨੂੰ ਤੁਸੀਂ ਬਹੁਤ ਆਸਾਨੀ ਨਾਲ ਘਰ 'ਚ ਹੀ ਬਣਾ ਸਕਦੇ ਹੋ।

ਸਮੱਗਰੀ
ਸਟਫਿੰਗ ਲਈ
- 180 ਗ੍ਰਾਮ ਉੱਬਲੇ ਆਲੂ
- 50 ਗ੍ਰਾਮ ਹਰੇ ਮਟਰ
- 1 ਚਮਚ ਤੇਲ
- 1/2 ਚਮਚ ਸਰ੍ਹੋਂ ਦਾ ਤੇਲ
- 1/2 ਚਮਚ ਅਦਰਕ ਦਾ ਪੇਸਟ
- 1 ਚਮਚ ਹਰੀ ਮਿਰਚ
- 15-20 ਕੜੀ ਪੱਤੇ
- 1/2 ਚਮਚ ਗਰਮ ਮਸਾਲਾ
- 1/2 ਲਾਲ ਮਿਰਚ ਪਾਊਡਰ
- 1/8 ਚਮਚ ਹਲਦੀ
- 1/2 ਚਮਚ ਨਮਕ
- 1 ਚਮਚ ਧਨੀਆ
ਘੋਲ ਦੇ ਲਈ
- ਬ੍ਰੈੱਡ ਸਲਾਈਸ
- 80 ਗ੍ਰਾਮ ਵੇਸਣ
- 2 ਚਮਚ ਚਾਵਲ ਦਾ ਆਟਾ
- 1/2 ਚਮਚ ਲਾਲ ਮਿਰਚ
- 1/2 ਚਮਚ ਨਮਕ
- 1/8 ਚਮਚ ਹਲਦੀ
- 1/2 ਚਮਚ ਨਮਕ
- 1/2 ਚਮਚ ਅਜਵਾਇਨ
- ਪਾਣੀ

ਬਣਾਉਣ ਦੀ ਵਿਧੀ
1. ਇਕ ਕੜ੍ਹਾਈ 'ਚ ਤੇਲ ਪਾ ਕੇ ਇਸ 'ਚ ਸਰ੍ਹੋਂ ਦੇ ਬੀਜ, ਅਦਰਕ ਦਾ ਪੇਸਟ, ਹਰੀ ਮਿਰਚ ਅਤੇ ਕੜੀ ਪੱਤੇ ਪਾ ਕੇ ਭੁੰਨ ਲਓ।
2. ਇਸ 'ਚ ਲਾਲ ਮਿਰਚ, ਗਰਮ ਮਸਾਲ ਅਤੇ ਹਲਦੀ ਪਾ ਕੇ ਮਿਕਸ ਕਰੋ।
3. ਹੁਣ ਇਸ 'ਚ ਉੱਬਲੇ ਆਲੂ, ਮਟਰ ਅਤੇ ਨਮਕ ਪਾ ਕੇ ਮਸਾਲੇ ਨਾਲ ਮਿਕਸ ਕਰੋ।
4. ਆਲੂ ਨੂੰ ਕੜ੍ਹਾਈ 'ਚ ਮੈਸ਼ ਕਰਕੇ ਇਸ 'ਚ ਧਨੀਆ ਪਾਊਡਰ ਪਾ ਕੇ ਮਿਲਾ ਲਓ। ਹੁਣ ਇਸ ਨੂੰ ਇਕ ਪਾਸੇ ਠੰਡਾ ਹੋਣ ਲਈ ਰੱਖ ਦਿਓ। ਸਟਫਿੰਗ ਦੇ ਲਈ ਸਮੱਗਰੀ ਤਿਆਰ ਹੈ।
ਘੋਲ ਤਿਆਰ ਕਰੋ।
1. ਇਕ ਬਾਊਲ 'ਚ ਵੇਸਣ, ਚਾਵਲ ਦਾ ਆਟਾ, ਲਾਲ ਮਿਰਚ, ਹਲਦੀ, ਨਮਕ ਅਤੇ ਅਜਵਾਇਨ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
2. ਘੋਲ ਤਿਆਰ ਕਰਨ ਲਈ ਇਸ 'ਚ ਜਰੂਰਤ ਦੇ ਹਿਸਾਬ ਨਾਲ ਪਾਣੀ ਪਾ ਕੇ ਮਿਕਸ ਕਰ ਲਓ।
ਬ੍ਰੈੱਡ ਦੀ ਸਟਫਿੰਗ ਲਈ
1. ਬ੍ਰੈੱਡ ਦੇ ਇਕ ਸਲਾਈਸ ਦੇ ਉੱਪਰ ਪਹਿਲਾਂ ਤੋਂ ਬਣਾ ਕੇ ਰੱਖੇ ਆਲੂ ਨੂੰ ਇਸ 'ਤੇ ਲਗਾਓ।
2. ਇਸ ਤੋਂ ਬਾਅਦ ਇਸ਼ ਦੇ ਉੱਪਰ ਬ੍ਰੈੱਡ ਦਾ ਦੂਜਾ ਸਲਾਈਲ ਲਗਾਓ ਅਤੇ ਤਿੱਰਛੇ ਆਕਾਰ 'ਚ ਕੱਟ ਲਓ।
3. ਇਕ ਕੜ੍ਹਾਈ 'ਚ ਤੱਲਣ ਲਈ ਤੇਲ ਗਰਮ ਕਰੋ ਅਤੇ ਬ੍ਰੈੱਡ ਪੀਸ ਨੂੰ ਵੇਸਣ ਦੇ ਘੋਲ 'ਚ ਡਿੱਪ ਕਰਕੇ ਫ੍ਰਾਈ ਕਰੋ।
4. ਇਸ ਨੂੰ ਕਿਚਨ ਪੇਪਰ 'ਤੇ ਰੱਖੋ।
5. ਬ੍ਰੈੱਡ ਪਕੌੜਾ ਤਿਆਰ ਹੈ। ਇਸ ਨੂੰ ਹਰੀ ਚਟਨੀ ਨਾਲ ਸਰਵ ਕਰੋ.