ਸੇਬ ਦਾ ਸੁਆਦੀ ਹਲਵਾ

ਸੇਬ ਦਾ ਸੁਆਦੀ ਹਲਵਾ


 

ਮੁੰਬਈ— ਕਈ ਲੋਕ ਮਿੱਠਾ ਖਾਣ ਦੇ ਬਹੁਤ ਸ਼ੁਕੀਨ ਹੁੰਦੇ ਹਨ। ਉੱਥੇ ਕਈ ਲੋਕਾਂ ਨੂੰ ਮਿੱਠੇ 'ਚ ਹਲਵਾ ਖਾਣਾ ਪਸੰਦ ਹੁੰਦਾ ਹੈ। ਹਲਵਾ ਵੀ ਕਈ ਚੀਜ਼ਾਂ ਦਾ ਅਤੇ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਸੇਬ ਦਾ ਹਲਵਾ ਬਣਾਉਣਾ ਦੱਸ ਰਹੇ ਹਾਂ। ਇਸ ਨੂੰ ਆਸਾਨੀ ਨਾਲ ਘਰ 'ਚ ਬਣਾਇਆ ਜਾ ਸਕਦਾ ਹੈ। ਇਹ ਖਾਣ 'ਚ ਬਹੁਤ ਸੁਆਦੀ ਹੁੰਦਾ ਹੈ।
ਸਮੱਗਰੀ
- 750 ਗ੍ਰਾਮ ਸੇਬ
- ਡੇਢ ਚਮਚ ਘਿਓ
- 60 ਗ੍ਰਾਮ ਚੀਨੀ
- ਇਕ ਚੌਥਾਈ ਚਮਚ ਦਾਲਚੀਨੀ
- ਇਕ ਚੌਥਾਈ ਚਮਚ ਇਲਾਇਚੀ
- 1/8 ਚਮਚ ਜਾਇਫਲ
- ਬਦਾਮ ਸਜਾਵਟ ਲਈ
ਵਿਧੀ
1. ਸਭ ਤੋਂ ਪਹਿਲਾਂ ਸੇਬ ਨੂੰ ਚੰਗੀ ਤਰ੍ਹਾਂ ਧੋ ਕੇ ਕੱਦੂਕਸ ਕਰ ਲਓ।
2. ਗੈਸ 'ਤੇ ਇਕ ਕੜਾਹੀ 'ਚ ਘਿਓ ਗਰਮ ਕਰੋ।
3. ਹੁਣ ਇਸ 'ਚ ਕੱਦੂਕਸ ਕੀਤਾ ਹੋਇਆ ਸੇਬ ਪਾ ਕੇ ਸੱਤ-ਅੱਠ ਮਿੰਟ ਤੱਕ ਪਕਾਓ।
4. ਹੁਣ ਇਸ 'ਚ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਫਿਰ ਇਸ 'ਚ ਦਾਲਚੀਨੀ, ਇਲਾਇਚੀ ਅਤੇ ਜਾਇਫਲ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਪੰਜ ਮਿੰਟ ਤੱਕ ਪਕਾਓ।
5. ਪਾਣੀ ਸੁੱਕਣ 'ਤੇ ਗੈਸ ਬੰਦ ਕਰ ਦਿਓ। ਹੁਣ ਕੱਟੇ ਹੋਏ ਬਦਾਮ ਪਾ ਕੇ ਇਸ ਨੂੰ ਸਜਾਓ।
6. ਸੇਬ ਦਾ ਹਲਵਾ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।