ਇਸ ਤਰ੍ਹਾਂ ਬਣਾਓ ਆਲੂ ਦਾ ਹਲਵਾ

ਇਸ ਤਰ੍ਹਾਂ ਬਣਾਓ ਆਲੂ ਦਾ ਹਲਵਾ


ਜਲੰਧਰ— ਆਲੂ ਨੂੰ ਕਈ ਤਰੀਕਿਆਂ ਨਾਲ ਖਾਧਾ ਜਾਂਦਾ ਹੈ। ਜਿਵੇਂ ਆਲੂ ਦੇ ਪਰਾਂਠੇ, ਆਲੂ-ਗੋਭੀ, ਆਲੂ-ਮਟਰ ਦੀ ਸਬਜੀ ਆਦਿ। ਅੱਜ ਅਸੀਂ ਤੁਹਾਨੂੰ ਆਲੂ ਦਾ ਹਲਵਾ ਬਣਾਉਣਾ ਦੱਸ ਰਹੇ ਹਾਂ। ਇਹ ਬਣਾਉਣ 'ਚ ਬਹੁਤ ਆਸਾਨ ਹੈ ਅਤੇ ਸਾਰੇ ਇਸ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਹਨ।
ਸਮੱਗਰੀ—
- 250 ਗ੍ਰਾਮ ਆਲੂ
- ਚਾਰ ਵੱਡੇ ਚਮਚ ਦੇਸੀ ਘਿਓ
- 50 ਗ੍ਰਾਮ ਚੀਨੀ
- ਤਿੰਨ-ਚਾਰ ਕੇਸਰ ਦੇ ਰੇਸ਼ੇ
- ਕੱਟੇ ਹੋਏ ਪਿਸਤਾ ਅਤੇ ਬਦਾਮ (ਸਜਾਵਟ ਲਈ)
- ਇਕ ਕੱਪ ਕੋਕੋਨਟ ਪਾਊਡਰ
ਵਿਧੀ
1. ਸਭ ਤੋਂ ਪਹਿਲਾਂ ਆਲੂ ਛਿੱਲ ਕੇ ਛੋਟੇ-ਛੋਟੇ ਟੁੱਕੜੇ ਕੱਟ ਲਓ।
2. ਹੋਲੀ ਗੈਸ 'ਤੇ ਕੜਾਹੀ 'ਚ ਆਲੂ ਭੁੰਨੋ।
3. ਜਦੋਂ ਆਲੂ ਗੱਲ ਜਾਣ ਤਾਂ ਇਨ੍ਹਾਂ ਨੂੰ ਮੈਸ਼ ਕਰ ਲਓ।
4. ਆਲੂਆਂ ਨੂੰ ਗੁਲਾਬੀ ਹੋਣ ਤੱਕ ਭੁੰਨੋ।
5. ਹੁਣ ਕੇਸਰ ਪੱਤੀ ਅਤੇ ਚੀਨੀ ਮਿਲਾ ਦਿਓ।
6. ਹਲਵਾ ਚੰਗੀ ਤਰ੍ਹਾਂ ਪੱਕ ਜਾਣ 'ਤੇ ਗੈਸ ਬੰਦ ਕਰ ਦਿਓ।
7. ਹੁਣ ਇਸ 'ਚ ਕੋਕੋਨਟ ਪਾਊਡਰ ਅਤੇ ਕੱਟੇ ਹੋਏ ਪਿਸਤਾ-ਬਦਾਮ ਪਾ ਦਿਓ।
8. ਇਸ ਨੂੰ ਗਰਮਾ-ਗਰਮ ਸਰਵ ਕਰੋ।


Loading...