ਚਟਪਟੀ ਆਲੂ ਲੱਛਾ ਨਮਕੀਨ

 ਚਟਪਟੀ ਆਲੂ ਲੱਛਾ ਨਮਕੀਨ

 

ਨਵੀਂ ਦਿੱਲੀ— ਚਟਪਟੀ ਚਾਟ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਜੇ ਤੁਸੀਂ ਵੀ ਚਟਪਟੀ ਚੀਜ਼ਾਂ ਖਾਣ ਦੇ ਸ਼ੌਕੀਨ ਹੋ ਤਾਂ ਅਸੀਂ ਤੁਹਾਡੇ  ਲਈ ਇਕ ਸਪੈਸ਼ਲ ਰੈਸਿਪੀ ਲੈ ਕੇ ਆਏ ਹਾਂ ਅੱਜ ਅਸੀਂ ਤੁਹਾਨੂੰ ਆਲੂ ਲੱਛਾ ਨਮਕੀਨ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ। ਇਹ ਖਾਣੇ ਵਿਚ ਬਹੁਤ ਸੁਆਦ ਲੱਗਦੀਆਂ ਹਨ।
ਸਮੱਗਰੀ
- 500 ਗ੍ਰਾਮ ਆਲੂ
- 150 ਗ੍ਰਾਮ ਮੂੰਗਫਲੀ
- 3/4 ਚਮੱਚ ਸੇਂਧਾ ਨਮਕ
- 1/2 ਚਮੱਚ ਕਾਲੀ ਮਿਰਚ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਆਲੂਆਂ ਨੂੰ ਕਦੂਕਸ ਕਰ ਲਓ। ਫਿਰ ਇਸ 1-2 ਮਿੰਟ ਪਾਣੀ ਪਾ ਕੇ ਰੱਖੋ। ਅਜਿਹਾ 2 ਵਾਰ ਕਰੋ।
2. ਫਿਰ ਇਸ ਨੂੰ ਪਾਣੀ ਵਿਚ ਕੱਢ ਕੇ ਕੱਪੜੇ ਵਿਚ ਰੱਖੋ ਅਤੇ ਸਾਫ ਕਰੋ।
3. ਇਕ ਕੜਾਈ ਵਿਚ ਤੇਲ ਗਰਮ ਕਰਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਫਰਾਈ ਕਰੋ ਅਤੇ ਪਲੇਟ ਵਿਚ ਕੱਢ ਲਓ।
4. ਇਕ ਦੂਜੇ ਪੈਨ ਵਿਚ ਤੇਲ ਗਰਮ ਕਰਕੇ ਮੂੰਗਫਲੀ ਨੂੰ ਭੁੰਨ ਲਓ।
5. ਇਕ ਕਟੋਰੇ ਵਿਚ ਫ੍ਰਾਈ ਆਲੂ, ਮੂੰਗਫਲੀ, ਸੇਂਧਾ ਨਮਕ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
6. ਆਲੂ ਲੱਛਾ ਨਮਕੀਨ ਤਿਆਰ ਹੈ। ਸਰਵ ਕਰੋ।