ਪਨੀਰ ਕੋਲਹਾਪੁਰੀ

ਪਨੀਰ ਕੋਲਹਾਪੁਰੀ


ਨਵੀਂ ਦਿੱਲੀ— ਪਨੀਰ ਖਾਣ ਦੋ ਸੌਕੀਨ ਹੋ ਤਾਂ ਸਾਰੇ ਹੁੰਦੇ ਹਨ ਪਰ ਘਰ ਵਿਚ ਮਹਿਮਾਨ ਵੀ ਆਉਣੇ ਹੋਣ ਤਾਂ ਪਨੀਰ ਦੀ ਸਬਜ਼ੀ ਜ਼ਰੂਰ ਬਣਾਈ ਜਾਂਦੀ ਹੈ ਤਾਂ ਕਿਉਂ ਨਾ ਇਸ ਡਿਨਰ ਵਿਚ ਪਨੀਰ ਕੋਲਹਾਪੁਰੀ ਖਾਦਾ ਜਾਵੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ
ਸਮੱਗਰੀ
- 1 ਚਮੱਚ ਤਿਲ
- 1 ਚਮੱਚ ਖਸਖਸ
- 1/ 2 ਚਮੱਚ ਜੀਰਾ
- 1 ਚਮੱਚ ਧਨੀਏ ਦੇ ਬੀਜ
- 3 ਲੌਂਗ
- 1 ਇਲਾਇਚੀ
- 1/4 ਚਮੱਚ ਕਾਲੀ ਮਿਰਚ
- 1 ਚੱਕਰ ਫੁੱਲ
- 3 ਲਾਲ ਮਿਰਚ (ਸੁੱਕੀ ਹੋਈ)
- 2 ਵੱਡੇ ਚਮੱਚ ਡ੍ਰਾਈ ਨਾਰੀਅਲ(ਪਿਸਿਆ ਹੋਇਆ)
- 3 ਵੱਡੇ ਚਮੱਚ ਤੇਲ
- 9 ਕਿਊਬ ਪਨੀਰ
- 1ਤੇਜ ਪੱਤਾ
- 1 ਪਿਆਜ
- 1 ਚਮੱਚ ਅਦਰਕ ਅਤੇ ਲਸਣ ਦੀ ਪੇਸਟ
- 3 ਟਮਾਟਰ (ਕੱਟੇ ਹੋਏ)
ਬਣਾਉਣ ਦੀ ਵਿਧੀ
1. ਕੜਾਈ ਵਿਚ ਤਿਲ, ਖਸਖਸ, ਜੀਰਾ, ਸੁੱਕਾ ਧਨੀਆ ਅਤੇ ਲੌਂਗ, ਦਾਲਚੀਨੀ ਪਾ ਕੇ ਇਲਾਇਚੀ, ਕਾਲੀ ਮਿਰਚ, ਚੱਕਰ ਫੁੱਲ ਪਾ ਕੇ ਚੰਗੀ ਤਰ੍ਹਾਂ ਨਾਲ ਸੇਂਕ ਲਗਾ ਲਓ। ਬਣ ਕੇ ਤਿਆਰ ਹੈ ਤੁਹਾਡਾ ਕੋਲਹਾਪੁਰੀ ਮਸਾਲਾ
2. ਫਿਰ ਦੂਜੀ ਕੜਾਈ ਵਿਚ ਤੇਲ ਪਾ ਕੇ ਗੈਸ 'ਤੇ ਰੱਖ ਦਿਓ। ਇਸ ਨੂੰ ਟੁੱਕੜਿਆਂ ਵਿਚ ਕੱਟ ਕੇ ਪਨੀਰ ਪਾ ਕੇ ਹਲਕਾ ਬ੍ਰਾਊਨ ਕਰ ਲਓ। ਇਸ ਤੋਂ ਬਾਅਦ ਪਨੀਰ 1 ਕੱਢ ਕੇ ਭਾਂਡੇ ਵਿਚ ਰੱਖ ਲਓ।
3. ਫਿਰ ਉਸੇ ਤੇਲ ਵਿਚ ਤੇਜਪੱਤਾ ਪਾ ਕੇ ਚੰਗੀ ਤਰ੍ਹਾਂ ਪਕਾਓ। ਫਿਰ ਉਸ ਵਿਚ ਪਿਆਜ, ਅਦਰਕ ਅਤੇ ਲਸਣ ਦੀ ਪੇਸਟ ਅਤੇ ਟਮਾਟਰ ਪਾ ਕੇ ਕੜਾਈ ਨੂੰ ਕਵਰ ਕਰ ਦਿਓ।
4. 10 ਮਿੰਟ ਬਾਅਦ ਢੱਕਣ ਨੂੰ ਉਤਾਰ ਦਿਓ ਅਤੇ ਟਮਾਟਰ ਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰ ਦਿਓ। ਪਹਿਲਾਂ ਤਿਆਰ ਕੀਤੇ ਹੋਏ ਕੋਲਹਾਪੁਰੀ ਮਸਾਲਾ ਪਾ ਕੇ ਮਿਕਸ ਕਰ ਲਓ। ਫਿਰ ਇਸ ਪੇਸਟ ਵਿਚ ਹਲਦੀ ਅਤੇ ਨਮਕ ਮਿਲਾਓ।
5. ਇਸ ਤੋਂ ਬਾਅਦ ਇਸ ਵਿਚ 1 ਕੱਪ ਪਾਣੀ ਪਾਓ ਅਤੇ ਗ੍ਰੇਵੀ ਤਿਆਰ ਕਰ ਲਓ ਫਿਰ ਇਸ ਵਿਚ ਫ੍ਰਾਈ ਪਨੀਰ ਪਾਓ। ਢੱਕਣ ਨਾਲ 5 ਮਿੰਟ ਤੱਕ ਢੱਕ ਕੇ ਰੱਖ ਦਿਓ। ਫਿਰ ਇਸ ਵਿਚ 1 ਚਮੱਚ ਸੁੱਕੀ ਮੇਥੀ ਦੇ ਪੱਤਿਆਂ ਨੂੰ ਪੀਸ ਕੇ ਮਿਕਸ ਕਰ ਲਓ।
6. ਫਿਰ ਗਰਮਾ-ਗਰਮ ਸਰਵ ਕਰੋ।