ਬਣਾਓ Penne Arrabbiata ਪਾਸਤਾ

ਬਣਾਓ Penne Arrabbiata ਪਾਸਤਾ

 


ਮੁੰਬਈ— ਪਾਸਤਾ ਖਾਣਾ ਬੱਚਿਆਂ ਅਤੇ ਵੱਡਿਆਂ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਕੁੱਝ ਲੋਕਾਂ ਦੀ ਤਾਂ ਇਹ ਮਨਪਸੰਦ ਡਿਸ਼ ਹੁੰਦੀ ਹੈ। ਅੱੱਜ ਅਸੀਂ ਤੁਹਾਡੇ ਲਈ ਕੁੱਝ ਵੱਖ ਤਰੀਕੇ ਦੀ ਰੈਸਿਪੀ ਲੈ ਕੇ ਆਏ ਹਾਂ। ਜਿਸਦਾ ਨਾਮ Penne Arrabbiata ਹੈ। ਇਸ ਦਾ ਤਿੱਖਾ ਸੁਆਦ ਇਸ ਡਿਸ਼ ਨੂੰ ਹੋਰ ਵੀ ਵਧੀਆ ਬਣਾ ਦਿੰਦਾ ਹੈ। ਇਸ ਨੂੰ ਬਣਾਉਣ 'ਚ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ। ਇਸ ਨੂੰ ਘਰ 'ਚ ਹੀ ਬਹੁਤ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ, ਇਸ ਨੂੰ ਬਣਾਉਣ ਦੀ ਵਿਧੀ ਬਾਰੇ।  
ਸਮੱਗਰੀ
- 2 ਲੀਟਰ ਪਾਣੀ
- 1/2 ਚਮਚ ਨਮਕ
- 70 ਮਿਲੀਲੀਟਰ ਤੇਲ
- 500 ਗ੍ਰਾਮ ਪੇਨੇ ਪਾਸਤਾ
- 1 ਚਮਚ ਲਸਣ
- 600 ਗ੍ਰਾਮ ਟਮਾਟਰ
- 1/2 ਚਮਚ ਚਿੱਲੀ ਸਾਸ
- 1/2 ਚਮਚ ਇਟੈਲਿਅਨ ਸੀਜਨਿੰਗ
- 1/4 ਚਮਚ ਕਾਲੀ ਮਿਰਚ
- 1/2 ਚਮਚ ਨਮਕ
- 1/2 ਚਮਚ ਤੁਲਸੀ ਦੀਆਂ ਪੱਤੀਆਂ
ਬਣਾਉਣ ਦੀ ਵਿਧੀ
1. ਇਕ ਪੈਨ 'ਚ 2 ਲੀਟਰ ਪਾਣੀ ਲੈ ਕੇ ਉਸ 'ਚ 1/2 ਚਮਚ ਨਮਕ ਅਤੇ 500 ਗ੍ਰਾਮ ਪੇਨੇ ਪਾਤਸਾ ਪਾ ਕੇ ਨਰਮ ਹੋਣ ਤੱਕ ਉੱਬਾਲੋ।
2. ਇਸ 'ਚੋ ਪਾਣੀ ਨਿਕਾਲ ਕੇ ਸਾਈਡ 'ਤੇ ਰੱਖ ਦਿਓ।
3. ਇਕ ਵੱਖ ਪੈਨ 'ਚ 70 ਮਿਲੀਲੀਟਰ ਤੇਲ ਗਰਮ ਕਰੋ ਅਤੇ ਫਿਰ ਇਸ 'ਚ ਲਸਣ ਨੂੰ ਭੁੰਨ ਕੇ ਟਮਾਟਰ ਵੀ ਪਾ ਕੇ ਭੁੰਨ ਲਓ।
4. ਫਿਰ ਇਸ 'ਚ ਚਿਲੀ ਸਾਸ, ਇਟੈਲਿਅਨ ਸੀਜਨਿੰਗ, ਕਾਲੀ ਮਿਰਚ ਅਤੇ 1/2 ਚਮਚ ਨਮਕ ਪਾ ਕੇ ਮਿਕਸ ਕਰ ਲਓ।
5. ਇਸ ਤੋਂ ਬਾਅਦ ਇਸ 'ਚ ਸਾਸ 'ਚ ਉੱਬਲਿਆਂ ਹੋਇਆ ਪਾਤਸਾ ਮਿਕਸ ਕਰ ਲਓ।
6. ਤੁਲਸੀ ਦੀਆਂ ਪੱਤੀਆਂ ਨੂੰ ਗਾਰਨਿਸ਼ ਕੇ ਸਰਵ ਕਰੋ।