ਸਮੋਸਾ ਹੈ ਬਰਗਰ ਤੋਂ ਜ਼ਿਆਦਾ ਸਿਹਤਮੰਦ : CSE ਰਿਪੋਰਟ

ਸਮੋਸਾ ਹੈ ਬਰਗਰ ਤੋਂ ਜ਼ਿਆਦਾ ਸਿਹਤਮੰਦ : CSE ਰਿਪੋਰਟ

ਨਵੀਂ ਦਿੱਲੀ— ਸਮੋਸੇ ਵਿਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਪਰ ਇਹ ਇਕ ਬਰਗਰ ਦੇ ਮੁਕਾਬਲੇ ਕੈਮੀਕਲ ਮੁਕਤ ਤੱਤਾਂ ਨਾਲ ਬਣਿਆ ਹੁੰਦਾ ਹੈ। ਜਾਰੀ ਕੀਤੇ ਗਏ ਨਵੇਂ ਸੈਂਟਰ ਫਾਰ ਸਾਇੰਸ ਐਂਡ ਐਨਵਾਈਰਨਮੈਂਟ ਦੀ ਰਿਪੋਰਟ ਮੁਤਾਬਕ ਇਕ ਬਰਗਰ ਦੀ ਤੁਲਨਾ 'ਚ ਸਮੋਸਾ ਕਿਸੇ ਵਿਅਕਤੀ ਲਈ ਜ਼ਿਆਦਾ ਬਿਹਤਰ ਹੁੰਦਾ ਹੈ ਕਿਉਂਕਿ ਇਸ ਨੂੰ ਬਣਾਉਣ ਲਈ ਤਾਜ਼ੀ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ।

ਜਦਕਿ ਇਕ ਸਮੋਸਾ ਕੈਲੋਰੀ ਨਾਲ ਭਰਪੂਰ ਹੁੰਦਾ ਹੈ। ਇਹ ਕਾਫੀ ਹੱਦ ਤੱਕ ਰਸਾਇਣਿਕ ਮੁਕਤ ਪਦਾਰਥਾਂ ਨਾਲ ਬਣਿਆ ਹੁੰਦਾ ਹੈ, ਜਿਵੇਂ ਕਣਕ ਦਾ ਆਟਾ, ਜੀਰਾ,ਉਬਲੇ ਆਲੂ, ਮਟਰ, ਨਮਕ, ਮਿਰਚ, ਮਸਾਲਿਆਂ, ਵਣਸਪਤੀ ਤੇਲ ਜਾਂ ਘਿਉ।

 ਉੱਥੇ ਹੀ ਇਕ ਬਰਗਰ 'ਚ ਕਣਕ ਦਾ ਆਟਾ, ਚੀਨੀ , ਵਣਸਪਤੀ ਤੇਲ, ਖਮੀਰ,ਨਮਕ, ਸੋਇਆ, ਆਟਾ, ਤਿਲ ਦੇ ਬੀਜ਼, ਸਬਜ਼ੀਆਂ ਮੇਓਨੀਜ਼, ਪਨੀਰ ਜਾਂ ਐਂਟੀਆਕਸੀਡੈਂਟਸ ਹੁੰਦੇ ਹਨ।

ਇਸੇ ਤਰ੍ਹਾਂ ਪੋਹਾਂ ਜਿਵੇਂ ਖਾਦ ਪਦਾਰਥਾਂ ਅਤੇ ਤਾਜ਼ੇ ਰਸ ਨਾਲ ਬਣਾਇਆ ਜਾਂਦਾ ਹੈ। ਜੋ ਕਿ ਫਲ ਅਤੇ ਪਾਣੀ ਦਾ ਮਿਸ਼ਰਣ ਹੁੰਦੇ ਹਨ ਉਸ ਨੂੰ ਨੂਡਲਸ ਅਤੇ ਕੈਨਡ ਜੂਸ ਕਿਹਾ ਜਾਂਦਾ ਹੈ।

ਸਤੰਬਰ 2016 ਅਤੇ ਮਾਰਚ 2017 ਦੇ ਵਿਚ ਸੀ. ਐੱਸ. ਈ ਨੇ 13,000 ਤੋਂ ਵਧ ਸਕੂਲਾਂ ਦਾ ਸਰਵੇਖਣ ਕੀਤਾ। ਮੁੱਖ ਤੌਰ 'ਤੇ 15 ਰਾਜਾਂ 'ਚ ਵਧ ਲੂਣ, ਸ਼ੂਗਰ ,ਪੈਕਡ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਸਬੰਧ 'ਚ ਸਰਵੇ ਕੀਤਾ। ਐੱਚ.ਐੱਫ.ਐੱਸ.ਐੱਸ. ਨੇ ਭੋਜਨ ਦੀ ਉੱਚ ਖਪਤ ਦਾ ਖੁਲਾਸਾ ਕੀਤਾ।