ਇੰਝ ਬਣਾਓ Sweet Potatoes Kebab

ਇੰਝ ਬਣਾਓ Sweet Potatoes Kebab

ਨਵੀਂ ਦਿੱਲੀ— ਤੁਸੀਂ ਕਾਫੀ ਤਰ੍ਹਾਂ ਦੇ ਕਬਾਬ ਖਾਧੇ ਹੋਣਗੇ ਅੱਜ ਅਸੀਂ ਤੁਹਾਨੂੰ ਸਵੀਟ ਪਟੈਟੋ ਕਬਾਬ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...

ਸਮੱਗਰੀ
- 500 ਗ੍ਰਾਮ ਸ਼ਕਰਕੰਦੀ
- 2 ਚੱਮਚ ਤੇਲ
- 1/2 ਚੱਮਚ ਨਮਕ
- 90 ਗ੍ਰਾਮ ਚੁਕੰਦਰ
- 2 ਚੱਮਚ ਤੇਲ
- 1/2 ਚੱਮਚ ਨਮਕ
- 1/4 ਚੱਮਚ ਜੀਰਾ
- 1/2 ਚੱਮਚ ਹਰੀ ਮਿਰਚ
- 1 ਚੱਮਚ ਅਦਰਕ
- 30 ਗ੍ਰਾਮ ਵੇਸਣ
- 1/2 ਚੱਮਚ ਧਨੀਆ ਪਾਊਡਰ
- 1/2 ਚੱਮਚ ਜੀਰਾ ਪਾਊਡਰ
- 1/2 ਚੱਮਚ ਕਾਲੀ ਮਿਰਚ
- 1/2 ਚੱਮਚ ਲਾਲ ਮਿਰਚ
- 1/2 ਚੱਮਚ ਅੰਬਚੂਰ ਪਾਊਡਰ
- ਮੈਦੇ ਦਾ ਘੋਲ
- ਬਰੈੱਡ ਕ੍ਰੰਬ

ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਰੈਪਰ 'ਚ ਸ਼ੱਕਰਕੰਦੀ ਦੇ ਕੁਝ ਟੁੱਕੜੇ ਰੱਖੋ ਅਤੇ ਉਸ 'ਤੇ ਤੇਲ ਅਤੇ ਨਮਕ ਪਾ ਕੇ ਰੈਪ ਕਰ ਲਓ।
2. ਫਿਰ ਇਕ ਰੈਪਰ ਲਓ ਅਤੇ ਉਸ 'ਚ ਚੁਕੰਦਰ ਦੇ ਕੁਝ ਟੁੱਕੜੇ ਰੱਖੋ ਅਤੇ ਉਸ 'ਤੇ ਨਮਕ ਅਤੇ ਤੇਲ ਪਾ ਕੇ ਰੈਪ ਕਰ ਲਓ।
3. ਫਿਰ ਦੋਵਾਂ ਰੈਪਰਸ ਨੂੰ 350 ਫਾਰਨਹਾਈਟ /180 ਡਿਗਰੀ ਸੈਲਸਿਅਸ 'ਤੇ  40-45 ਮਿੰਟ ਲਈ ਰੋਸਟ ਕਰੋ।
4. ਫਿਰ ਸ਼ੱਕਰਕੰਦੀ ਲਓ ਅਤੇ ਉਸ ਨੂੰ ਛਿੱਲ ਲਓ ਅਤੇ ਚੁਕੰਦਰ ਅਤੇ ਸ਼ੱਕਰਕੰਦੀ ਨੂੰ ਬਲੈਂਡ ਕਰ ਲਓ।
5. ਫਿਰ ਇਕ ਪੈਨ ਲਓ ਅਤੇ ਉਸ 'ਚ ਤੇਲ ਪਾਓ।
6. ਇਸ ਤੋਂ ਬਾਅਦ  ਜੀਰਾ, ਹਰੀ ਮਿਰਚ, ਅਦਰਕ, ਵੇਸਣ, ਧਨੀਆ ਪਾਊਡਰ, ਜੀਰਾ ਪਾਊਡਰ, ਕਾਲੀ ਮਿਰਚ, ਲਾਲ ਮਿਰਚ,ਨਮਕ  ਅਤੇ ਅੰਬਚੂਰ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
7. ਫਿਰ ਇਸ ਨੂੰ ਤਿਆਰ ਕੀਤੇ ਹੋਏ ਮਿਸ਼ਰਣ 'ਚ ਪਾ ਦਿਓ। ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
8. ਫਿਰ ਹੱਥ 'ਤੇ ਥੋੜ੍ਹਾ ਜਿਹਾ ਤੇਲ ਲਗਾਓ ਅਤੇ ਮਿਸ਼ਰਣ ਨੂੰ ਲੈ ਕੇ ਇਸ ਨੂੰ ਟਿੱਕੀ ਦੀ ਸ਼ੇਪ 'ਚ ਬਣਾ ਲਓ ਅਤੇ ਫਿਰ ਤੇਲ 'ਚ ਡੀਪ ਫ੍ਰਾਈ ਕਰ ਲਓ।
9. ਸਵੀਟ ਪਟੈਟੋ ਕਬਾਬ ਤਿਆਰ ਹੈ ਇਸ ਨੂੰ ਸਰਵ ਕਰੋ।