ਚਿਹਰੇ ਨੂੰ ਚਮਕਦਾਰ ਬਣਾਉਂਦਾ ਹੈ ਐਲੋਵੀਰਾ

ਚਿਹਰੇ ਨੂੰ ਚਮਕਦਾਰ ਬਣਾਉਂਦਾ ਹੈ ਐਲੋਵੀਰਾ

ਜਲੰਧਰ— ਔਰਤਾਂ ਆਪਣੀ ਚਿਹਰੇ ਦੇ ਨਿਖਾਰ ਨੂੰ ਲੈ ਕੇ ਅਕਸਰ ਪ੍ਰੇਸ਼ਾਨ ਰਹਿੰਦੀਆਂ ਹਨ। ਜਿਸ ਲਈ ਉਹ ਕਈ ਤਰ੍ਹਾਂ ਦੀਆਂ ਕ੍ਰੀਮਾਂ ਦੀ ਵਰਤੋਂ ਕਰਦੀਆਂ ਹਨ ਪਰ ਕੋਈ ਫਾਇਦਾ ਨਹੀਂ ਹੁੰਦਾ। ਜ਼ਿਆਦਾ ਕ੍ਰੀਮਾਂ ਦੀ ਵਰਤੋਂ ਨਾਲ ਚਿਹਰੇ ਦੀ ਚਮੜੀ ਖਰਾਬ ਹੋਣ ਦਾ ਡਰ ਰਹਿੰਦਾ ਹੈ, ਇਸ ਲਈ ਅੱਜ ਅਸੀਂ ਤੁਹਾਨੂੰ ਇਸ ਪ੍ਰੇਸ਼ਾਨ ਤੋਂ ਨਿਜ਼ਾਤ ਦਿਵਾਉਣ ਲਈ ਘਰੇਲੂ ਨੁਸਖੇ ਬਾਰੇ ਦੱਸਾਂਗੇ। ਇਹ ਗੱਲ ਤਾਂ ਸਾਰੇ ਹੀ ਜਾਣਦੇ ਹਨ ਕਿ ਐਲੋਵੀਰਾ ਚਿਹਰੇ ਦੀ ਚਮੜੀ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਐਲੋਵੀਰਾ ਚਮੜੀ ਦੀਆਂ ਕਈ ਸਮੱਸਿਆਵਾਂ ਲਈ ਬਹੁਤ ਚੰਗਾ ਅਤੇ ਕੁਦਰਤੀ ਉਪਾਅ ਹੈ।

ਜੇਕਰ ਤੁਹਾਡੇ ਚਿਹਰੇ ਤੋਂ ਵਧਦੀ ਉਮਰ ਦੇ ਲੱਛਣ ਨਜ਼ਰ ਆਉਣ ਲੱਗੇ ਹਨ ਤਾਂ ਤੁਹਾਨੂੰ ਹੁਣ ਤੋਂ ਹੀ ਐਲੋਵੀਰਾ ਦੀ ਵਰਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ। ਐਲੋਵੀਰਾ ਚਿਹਰੇ 'ਤੇ ਪਏ ਦਾਗ-ਧੱਬੇ, ਪਿੰਪਲਸ, ਕੱਟ ਜਾਣਾ, ਚਿਹਰੇ 'ਤੇ ਝੁਰੜੀਆਂ ਹੋਣ ਜਾਣ 'ਤੇ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ।

ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਹਰ ਇਕ ਦੀ ਚਮੜੀ ਇਸ ਨੂੰ ਉਸ ਰੂਪ ਵਿਚ ਸਵੀਕਾਰ ਕਰੇ। ਇਸ ਲਈ ਐਲੋਵੀਰਾ ਦੀ ਵਰਤੋਂ ਕਰਨ ਤੋਂ ਪਹਿਲਾਂ ਕਿਸੇ ਡਾਕਟਰ ਦੀ ਸਲਾਹ ਜ਼ਰੂਰ ਲਵੋ ਜਾਂ ਫਿਰ ਪੈਚ ਟੈਸਟ ਕਰ ਕੇ ਦੇਖ ਲਓ। ਹੋ ਸਕਦਾ ਹੈ ਕਿ ਕੁਦਰਤੀ ਹੋਣ ਦੇ ਬਾਵਜੂਦ ਇਹ ਤੁਹਾਡੀ ਚਮੜੀ 'ਤੇ ਫਿਟ ਨਾ ਬੈਠੇ। ਤਾਂ ਫਿਰ ਆਓ ਜਾਣਦੇ ਹਾਂ ਕਿ ਕਿਵੇਂ ਐਲੋਵੀਰਾ ਸਾਡੀ ਚਿਹਰੇ ਦੀ ਚਮੜੀ ਨੂੰ ਨਿਖਾਰਦਾ ਹੈ-

ਨਿਖਾਰ ਲਈ- ਐਲੋਵੀਰਾ ਚਮੜੀ ਦੀ ਉੱਪਰੀ ਪਰਤ 'ਤੇ ਮੌਜੂਦ ਗੰਦਗੀ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ। ਜਿਸ ਨਾਲ ਚਿਹਰੇ 'ਤੇ ਨਿਖਾਰ ਆ ਜਾਂਦਾ ਹੈ। ਇਸ ਲਈ ਤੁਸੀਂ ਐਲੋਵੀਰਾ ਨੂੰ ਕੱਟ ਕੇ ਉਸ ਦੇ ਗੂਦੇ ਦੀ ਵਰਤੋਂ ਕਰ ਸਕਦੇ ਹੋ।

ਕੀਲ ਮੁਹਾਸਿਆਂ ਦੀ ਸਮੱਸਿਆ ਤੋਂ ਛੁਟਕਾਰਾ- ਐਲੋਵੀਰਾ ਵਿਚ ਐਂਟੀ-ਮਾਈਕ੍ਰਬੀਅਲ ਗੁਣ ਪਾਇਆ ਜਾਂਦਾ ਹੈ। ਇਸ ਦੀ ਇਹ ਖੂਬੀ ਹੈ ਕਿa ਇਹ ਕੀਲ-ਮੁਹਾਸਿਆਂ ਤੋਂ ਰਾਹਤ ਦਿਵਾਉਣ 'ਚ ਬਹੁਤ ਕਾਰਗਰ ਸਾਬਤ ਹੁੰਦਾ ਹੈ। ਇਸ ਲਈ ਐਲੋਵੀਰਾ ਦੀ ਵਰਤੋਂ ਨਾਲ ਤੁਹਾਡੇ ਚਿਹਰੇ 'ਤੇ ਕੀਲ-ਮੁਹਾਸਿਆਂ ਦੀਆਂ ਸਮੱਸਿਆ ਨੂੰ ਕੰਟਰੋਲ ਵਿਚ ਰਹੇਗੀ।

ਦਾਗ-ਧੱਬਿਆਂ ਲਈ- ਜੇਕਰ ਤੁਹਾਡੇ ਚਿਹਰੇ 'ਤੇ ਦਾਗ ਹੈ ਤਾਂ ਐਲੋਵੀਰਾ ਦੀ ਰੋਜ਼ਾਨਾ ਵਰਤੋਂ ਤੁਹਾਡੇ ਲਈ ਫਾਇਦੇਮੰਦ ਰਹੇਗੀ। ਇਸ ਨਾਲ ਚਿਹਰੇ 'ਤੇ ਅਣਚਾਹੇ ਦਾਗ-ਧੱਬੇ ਦੂਰ ਹੋ ਜਾਂਦੇ ਹਨ।

ਚਮੜੀ ਨੂੰ ਨਮੀ ਦੇਣ ਲਈ- ਐਲੋਵੀਰਾ ਚਮੜੀ ਨੂੰ ਪੋਸ਼ਣ ਦੇਣ ਦਾ ਕੰਮ ਕਰਦਾ ਹੈ। ਕਿਸੇ ਵੀ ਚਮੜੀ ਟਾਈਪ ਦੇ ਲੋਕ ਇਸ ਦੀ ਵਰਤੋਂ ਕਰ ਸਕਦੇ ਹਨ, ਬੇਸ਼ਰਤੇ ਤੁਹਾਨੂੰ ਇਸ ਤੋਂ ਐਲਰਜ਼ੀ ਨਾ ਹੋਵੇ।